ਚੰਡੀਗੜ੍ਹ ,18 ਅਗਸਤ 2021 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਗੱਲ ਪੰਜਾਬ ਦੀ’ ਮੁਹਿੰਮ ਦੇ ਤਹਿਤ ਆਪਣੀ 100 ਦਿਨਾਂ ਵਿਚ 117 ਹਲਕਿਆਂ ਦੀ ਯਾਤਰਾ ਹਲਕਾ ਜ਼ੀਰਾ ਤੋਂ ਸ਼ੁਰੂ ਕੀਤੀ | ਹਲਕਾ ਜ਼ੀਰਾ ‘ਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਇਸ ਪ੍ਰੋਗਰਾਮ ਦੀ ਤਿਆਰੀ ਕਰਵਾਈ ਜਿਸ ਵਿੱਚ ਵੱਡੀ ਗਿਣਤੀ ‘ਚ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਹਲਕਾ ਜ਼ੀਰਾ ਪੁੱਜ ਕੇ ਸੁਖਬੀਰ ਸਿੰਘ ਬਾਦਲ ਦੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜਿਨਾਂ ਜ਼ੁਲਮ ਵਰਕਰਾਂ ’ਤੇ ਕੀਤਾ ਹੈ ,ਉਸਦੀ ਸਜ਼ਾ ਉਹਨਾਂ ਨੂੰ ਜੇਲ੍ਹ ਭੇਜ ਕੇ ਦਿੱਤੀ ਜਾਵੇਗੀ |ਤੇ ਨਾਲ ਹੀ ਉਹਨਾਂ ਕਿਹਾ ਕਿ ਉਹ ਹਰ ਹਲਕੇ ‘ਚ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਡਾਰੇ ਵਿਧਾਇਕਾ ਦੇ ਅਸਲੀ ਚੇਹਰਾ ਸਾਹਮਣੇ ਲੈ ਕੇ ਆਉਣਗੇ |ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 2022 ‘ਚ ਚੋਣਾਂ ਦੀ ਜੰਗ ਉਹ ਜਿੱਤ ਕੇ ਹੀ ਰਹਿਣਗੇ | ਇਸ ਲਈ ਅੱਜ ਤੋਂ ਅਸੀਂ ਸਾਰੇ ਫਤਿਹ ਪ੍ਰਾਪਤ ਕਰਨ ਲਈ ਟਿਕ ਕੇ ਨਹੀਂ ਬੈਠਾਗੇ |
ਉਨ੍ਹਾਂ ਵਰਕਰਾਂ ਅਤੇ ਆਗੂਆਂ ਨੂੰ ਆਖਿਆ ਕਿ 2022 ਦੀ ਜੰਗ ਹਰ ਹੀਲੇ ਜਿੱਤਣੀ ਹੀ ਜਿੱਤਣੀ ਹੈ। ਇਸ ਲਈ ਨਾ ਮੈਂ ਹੁਣ ਅੱਜ ਤੋਂ ਟਿੱਕ ਕੇ ਬੈਠਣਾ ਅਤੇ ਤੁਸੀਂ ਵੀ ਫਤਿਹ ਪ੍ਰਾਪਤੀ ਤਕ ਬੇ-ਆਰਾਮ ਰਹਿਣਾ ਹੈ। ਉਨ੍ਹਾਂ ਕਿਹਾ ਕਿ ਜਨਮੇਜਾ ਸਿੰਘ ਸੇਖੋਂ ਜਿਸ ਹਲਕੇ ਵਿਚ ਜਾਂਦੇ ਹਨ, ਉਸ ਹਲਕੇ ਦੀ ਨੁਹਾਰ ਬਦਲ ਦਿੰਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦ ਮੈਂ ਮੌੜ ਮੰਡੀ ਵਿਚ ਗਿਆ ਤਾਂ ਉਥੋਂ ਦੇ ਲੋਕ ਮੇਰੇ ਨਾਲ ਗਿਲਾ ਕਰ ਰਹੇ ਸੀ ਕਿ ਤੁਸੀਂ ਇਕ ਵਿਕਾਸ ਪੁਰਸ਼ ਆਗੂ ਜ਼ੀਰਾ ਹਲਕੇ ਨੂੰ ਸੌਂਪ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਜਿੱਤ ਕੇ ਜ਼ੀਰਾ ਹਲਕੇ ਦੇ ਸਾਰੇ ਉਲਾਂਭੇ ਦੂਰ ਕਰ ਦਵਾਂਗੇ |