ਲੁਧਿਆਣਾ, 29 ਅਕਤੂਬਰ 2026: ਲੁਧਿਆਣਾ ‘ਚ ਸਾਬਕਾ ਕਾਂਗਰਸੀ ਆਗੂ ਜਗਜੋਤ ਸਿੰਘ ਦੀ ਕਰ ‘ਤੇ ਕੁਝ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ ਇਹ ਢੋਲੇਵਾਲ ਚੌਂਕ ‘ਤੇ ਵਾਪਰੀ ਹੈ, ਜਿਥੇ ਜਗਜੋਤ ਸਿੰਘ ਆਪਣੇ ਪਰਿਵਾਰ ਨਾਲ ਖਾਣਾ ਖਾਣ ਲਈ ਰੈਸਟੋਰੈਂਟ ‘ਤੇ ਗਏ ਸਨ। ਇਸ ਗੋਲੀਬਾਰੀ ਦੌਰਾਨ ਜਗਜੋਤ ਸਿੰਘ ਵਾਲ-ਵਾਲ ਬਚ ਗਏ।
ਇਸ ਸਬੰਧੀ ਲੁਧਿਆਣਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਐਸਐਚਓ ਪ੍ਰਮੋਦ ਰਾਜ ਨੇ ਦੱਸਿਆ ਕਿ ਇਹ ਘਟਨਾ ਬੀਤੀ ਰਾਤ 11:30 ਵਜੇ ਦੇ ਕਰੀਬ ਰਮਨ ਡਾਬਾ ਨੇੜੇ ਵਾਪਰੀ। ਪ੍ਰਮੋਦ ਰਾਜ ਦੇ ਅਨੁਸਾਰ, ਪਛਾਣੇ ਗਏ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ, ਦਿਲਰਾਜ ਸਿੰਘ ਅਤੇ ਖੁਸ਼ਦੀਪ ਸਿੰਘ ਵਜੋਂ ਹੋਈ ਹੈ।
ਐਸਐਚਓ ਨੇ ਦੱਸਿਆ ਕਿ ਜਗਜੋਤ ਸਿੰਘ ‘ਤੇ ਪੰਜ ਤੋਂ ਛੇ ਜਣਿਆਂ ਨੇ ਹਮਲਾ ਕੀਤਾ। ਇਨ੍ਹਾਂ ‘ਚੋਂ ਤਿੰਨ ਦੀ ਪਛਾਣ ਹੋ ਗਈ ਹੈ, ਜਦੋਂ ਕਿ ਦੋ ਜਾਂ ਤਿੰਨ ਹੋਰ ਅਣਪਛਾਤੇ ਹਨ। ਐਸਐਚਓ ਦੇ ਮੁਤਾਬਕ, ਪੰਜ ਤੋਂ ਛੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
Read More: ਲੁਧਿਆਣਾ ‘ਚ ਮਸ਼ਹੂਰ “ਪੰਡਿਤ ਕੁਲਚੇ-ਛੋਲੇ” ਮਾਲਕ ਦੇ ਪੁੱਤ ਦਾ ਗੋ.ਲੀ.ਆਂ ਮਾਰ ਕੇ ਕ.ਤ.ਲ




