ਜਲੰਧਰ -ਦਿੱਲੀ ਹਾਈਵੇਅ ਤੇ

ਜਲੰਧਰ-ਦਿੱਲੀ ਹਾਈਵੇਅ ਤੇ ਕਿਸਾਨਾਂ ਦਾ ਧਰਨਾ ਜਾਰੀ, ਅੱਜ ਦੀ ਬੈਠਕ ‘ਚ ਹੱਲ ਨਿਕਲਣ ਦੀ ਉਮੀਦ

ਚੰਡੀਗੜ੍ਹ ,24 ਅਗਸਤ 2021 : ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾ ਤੇ ਬੈਠੇ ਹੋਏ ਹਨ ਤੇ ਉੱਥੇ ਗੰਨੇ ਦੇ ਭਾਅ ਨੂੰ ਲੈ ਕੇ ਹੁਣ ਕਿਸਾਨਾਂ ਨੇ ਜਲੰਧਰ-ਦਿੱਲੀ ਹਾਈਵੇਅ ’ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ।

ਜਲੰਧਰ -ਦਿੱਲੀ ਹਾਈਵੇਅ ਜਾਮ ਕੀਤੇ ਨੂੰ ਅੱਜ ਪੰਜਵਾਂ ਦਿਨ ਹੈ | ਬੀਤੇ ਕੱਲ ਜਲੰਧਰ ਦੇ ਡੀ. ਸੀ. ਕੰਪਲੈਕਸ ’ਚ ਕਿਸਾਨ ਜਥੇਬੰਦੀਆਂ ਦੀ ਖੇਤੀਬਾੜੀ ਮਾਹਿਰਾਂ ਅਤੇ ਸਰਕਾਰੀ ਅਧਿਕਾਰੀਆਂ ਵਿਚਾਲੇ ਬੈਠਕ ਕੀਤੀ ਗਈ |

ਕਿਸਾਨਾਂ ਨੇ ਗੰਨੇ ਤੇ ਐੱਮ.ਐੱਸ.ਪੀ ਲਾਉਣ ਦੇ ਨਾਲ-ਨਾਲ ਗੰਨੇ ਦਾ ਮੁੱਲ ਵਧਾ ਕੇ 400 ਰੁਪਏ ਕਰਨ ਦੀ ਮੰਗ ਵੀ ਰੱਖੀ ਹੈ | ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਪੰਜਾਬ ਬੰਦ ਨੂੰ ਕਿਸਾਨਾਂ ਨੇ ਪੋਸਟਪੋਨ ਕੀਤਾ ਗਿਆ ਹੈ ਪਰ ਧਰਨਾ ਉਸੇ ਤਰ੍ਹਾਂ ਹੀ ਜਾਰੀ ਰਹੇਗਾ।

ਬੈਠਕ ਵਿੱਚ  ਮਨਜੀਤ ਸਿੰਘ ਰਾਏ, ਬਲਬੀਰ ਸਿੰਘ ਰਾਜੇਵਾਲ, ਦੋਆਬਾ ਕਿਸਾਨ ਯੂਨੀਅਨ ਦੇ ਆਗੂ ਮੁਕੇਸ਼ ਸਿੰਘ ਸਮੇਤ ਖੇਤੀਬਾੜੀ ਮਾਹਿਰਾਂ  ਸ਼ਾਮਲ ਸੀ |

ਜਿਸ ਤੋਂ ਬਾਅਦ ਅੱਜ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਦੁਪਹਿਰ 3 ਵਜੇ ਮੀਟਿੰਗ ਹੋਵੇਗੀ, ਜਿੱਥੇ ਕੋਈ ਹੱਲ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ |

ਦੱਸਦਈਏ ਕਿ ਅੱਜ ਚੰਡੀਗੜ੍ਹ ‘ਚ ਕਿਸਾਨਾਂ ਤੇ ਮੁੱਖ ਮੰਤਰੀ ਵਿਚਾਲੇ ਹੋਣ ਵਾਲੀ ਬੈਠਕ ‘ਚ ਹੱਲ ਨਿਕਲਣ ਦੀ ਉਮੀਦ ਜਤਾਈ ਜਾ ਰਹੀ ਹੈ | ਅੱਜ ਦੀ ਬੈਠਕ 3 ਵਜੇ ਸ਼ੁਰੂ ਹੋਵੇਗੀ |

ਹਾਲਾਂਕਿ ਕਿਸਾਨਾਂ ਦੇ ਜਲੰਧਰ-ਦਿੱਲੀ ਹਾਈਵੇ ਜਾਮ ਕਰਨ ਨਾਲ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫ਼ੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵੀ ਮਜਬੂਰੀ ਦੇ ਵਿੱਚ ਹੀ ਸੜਕਾਂ ਤੇ ਬੈਠੇ ਹੋਏ ਹਨ ਤੇ ਉਹਨਾਂ ਵੱਲੋ ਜਰੂਰੀ ਵਾਹਨਾਂ ਨੂੰ ਆਉਣ -ਜਾਣ ਦੀ ਖੁਲ ਦਿੱਤੀ ਜਾ ਰਹੀ ਹੈ |

Scroll to Top