Benjamin Netanyahu

ਇਜ਼ਰਾਈਲ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ: PM ਬੈਂਜਾਮਿਨ ਨੇਤਨਯਾਹੂ

ਵਿਦੇਸ਼, 20 ਜੂਨ 2026: ਸ਼ੁੱਕਰਵਾਰ ਨੂੰ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ‘ਤੇ ਸਹਿਮਤੀ ਬਣ ਗਈ ਸੀ। ਸਿਰਫ਼ ਅੱਠ ਘੰਟੇ ਬਾਅਦ, ਇਜ਼ਰਾਈਲ ਨੇ ਦੱਖਣੀ ਲੇਬਨਾਨ ‘ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਅਲ ਜਜ਼ੀਰਾ ਦੇ ਮੁਤਾਬਕ, ਇਜ਼ਰਾਈਲੀ ਫੌਜ ਨੇ ਨਬਾਹਿਤਾ ਖੇਤਰ ‘ਤੇ ਡਰੋਨ ਅਤੇ ਤੋਪਖਾਨੇ ਨਾਲ ਹਮਲਾ ਕੀਤਾ, ਜਿਸ ‘ਚ ਘੱਟੋ-ਘੱਟ 16 ਜਣਿਆਂ ਦੇ ਮਾਰੇ ਜਾਣ ਦੀ ਖ਼ਬਰਾਂ ਹਨ।

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਗਾਜ਼ਾ ਅਤੇ ਲੇਬਨਾਨ ‘ਚ ਆਪਣੇ ਫੌਜੀ ਕਾਰਜ ਜਾਰੀ ਰੱਖੇਗਾ।

ਇਸ ਦੌਰਾਨ, ਸੀਐਨਐਨ ਦੇ ਮੁਤਾਬਕ ਵਿਸ਼ੇਸ਼ ਦੂਤ ਸਟੀਵ ਵਿਟਕੌਫ ਸ਼ਨੀਵਾਰ ਨੂੰ ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਸਮਝੌਤੇ ਦੀਆਂ ਹੋਰ ਸ਼ਰਤਾਂ ‘ਤੇ ਚਰਚਾ ਕਰਨ ਲਈ ਸਵਿਟਜ਼ਰਲੈਂਡ ਲਈ ਰਵਾਨਾ ਹੋਏ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ, ਜੈਰੇਡ ਕੁਸ਼ਨਰ ਵੀ ਗੱਲਬਾਤ ‘ਚ ਹਿੱਸਾ ਲੈ ਸਕਦੇ ਹਨ। ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵੀ ਗੱਲਬਾਤ ਲਈ ਅੱਜ ਸਵਿਟਜ਼ਰਲੈਂਡ ਪਹੁੰਚ ਸਕਦੇ ਹਨ।

ਅਮਰੀਕਾ ਅਤੇ ਈਰਾਨ ਵਿਚਾਲੇ ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ‘ਚ ਹੋਣ ਵਾਲੀ ਪਹਿਲੀ ਰਸਮੀ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਹੈ। ਰਿਪੋਰਟਾਂ ਦੇ ਮੁਤਾਬਕ, ਲੇਬਨਾਨ ‘ਚ ਲਗਾਤਾਰ ਇਜ਼ਰਾਈਲੀ ਹਮਲਿਆਂ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਮਤਭੇਦ ਬਣੇ ਹੋਏ ਹਨ। ਹਾਲਾਂਕਿ, ਸੀਐਨਐਨ ਨੇ ਇੱਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਸਵਿਟਜ਼ਰਲੈਂਡ ਲਈ ਰਵਾਨਾ ਹੋ ਗਏ ਹਨ।

ਲੇਬਨਾਨੀ ਸਿਹਤ ਮੰਤਰਾਲੇ ਦੇ ਅਨੁਸਾਰ, ਸ਼ੁੱਕਰਵਾਰ ਦੇਰ ਰਾਤ ਤੋਂ ਦੱਖਣੀ ਲੇਬਨਾਨ ਅਤੇ ਬੇਕਾ ਘਾਟੀ ਵਿੱਚ ਇਜ਼ਰਾਈਲੀ ਹਵਾਈ ਹਮਲਿਆਂ ‘ਚ 47 ਜਣੇ ਮਾਰੇ ਗਏ ਅਤੇ 97 ਜ਼ਖਮੀ ਹੋਏ। 2 ਮਾਰਚ ਤੋਂ ਮਰਨ ਵਾਲਿਆਂ ਦੀ ਗਿਣਤੀ 3,980 ਤੱਕ ਪਹੁੰਚ ਗਈ ਹੈ।

Read More: Israel and Lebanon Tension: ਈਰਾਨ-ਅਮਰੀਕਾ ਵਿਚਾਲੇ ਸ਼ਾਂਤੀ ਸੰਧੀ ਵਿਚਾਲੇ ਇਜ਼ਰਾਈਲ ਦਾ ਲੇਬਨਾਨ ‘ਤੇ ਹ.ਮ.ਲਾ

ਵਿਦੇਸ਼

Scroll to Top