ਹਾਕੀ ਵਿਸ਼ਵ ਕੱਪ 2026

ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਸਿੰਘ ਕਰਨਗੇ ਕਪਤਾਨੀ

ਦਿੱਲੀ, 21 ਜੁਲਾਈ 2026: ਹਾਕੀ ਇੰਡੀਆ ਨੇ ਸੋਮਵਾਰ ਨੂੰ 15 ਤੋਂ 30 ਅਗਸਤ ਤੱਕ ਬੈਲਜੀਅਮ ਅਤੇ ਨੀਦਰਲੈਂਡ ‘ਚ ਹੋਣ ਵਾਲੇ FIH ਵਿਸ਼ਵ ਕੱਪ ਲਈ 20 ਮੈਂਬਰੀ ਪੁਰਸ਼ ਟੀਮ ਦਾ ਐਲਾਨ ਕੀਤਾ। ਹਰਮਨਪ੍ਰੀਤ ਸਿੰਘ ਟੀਮ ਦੀ ਕਪਤਾਨੀ ਕਰਨਗੇ। ਹਾਕੀ ਟੀਮ ‘ਚ ਤਜਰਬੇਕਾਰ ਖਿਡਾਰੀ ਅਤੇ ਹੋਣਹਾਰ ਨੌਜਵਾਨ ਪ੍ਰਤਿਭਾ ਦਾ ਮਿਸ਼ਰਣ ਹੈ।

ਗੋਲਕੀਪਿੰਗ ਵਿਭਾਗ ‘ਚ ਮੋਹਿਤ ਐਚਐਸ ਅਤੇ ਸੂਰਜ ਕਰਕੇਰਾ ਸ਼ਾਮਲ ਹਨ, ਜਦੋਂ ਕਿ ਡਿਫੈਂਸ ਇਕਾਈ ‘ਚ ਹਰਮਨਪ੍ਰੀਤ ਸਿੰਘ, ਕਪਤਾਨ ਹਰਮਨਪ੍ਰੀਤ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਸੰਜੇ, ਸੁਮਿਤ ਅਤੇ ਯਸ਼ਦੀਪ ਸਿਵਾਚ ਸ਼ਾਮਲ ਹਨ।

ਇਸਤੋਂ ਇਲਾਵਾ ਮਨਪ੍ਰੀਤ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਦੀ ਮਿਡਫੀਲਡ ਤਿੱਕੜੀ ਦੀ ਅਗਵਾਈ ਨੀਲਕਾਂਤ ਸ਼ਰਮਾ ਅਤੇ ਹੋਣਹਾਰ ਨੌਜਵਾਨ ਖਿਡਾਰੀ ਰਾਜਿੰਦਰ ਸਿੰਘ ਅਤੇ ਆਦਿੱਤਿਆ ਅਰਜੁਨ ਲਾਲਾਗੇ ਕਰਨਗੇ। ਹਮਲੇ ਦੀ ਅਗਵਾਈ ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ ਅਤੇ ਸ਼ਿਲਾਨੰਦ ਲਾਕੜਾ ਕਰਨਗੇ।

ਮੁੱਖ ਕੋਚ ਕ੍ਰੇਗ ਫੁਲਟਨ ਨੂੰ ਵਿਸ਼ਵਾਸ ਹੈ ਕਿ ਚੁਣੀ ਗਈ ਟੀਮ ਕੋਲ ਭਾਰਤੀ ਹਾਕੀ ਇਤਿਹਾਸ ‘ਚ ਆਪਣਾ ਅਧਿਆਇ ਲਿਖਣ ਦਾ ਇੱਕ ਵਧੀਆ ਮੌਕਾ ਹੈ। ਟੀਮ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਫੁਲਟਨ ਨੇ ਕਿਹਾ, “ਇਹ ਇੱਕ ਸੰਤੁਲਿਤ ਟੀਮ ਹੈ, ਜਿਸ ‘ਚ ਟੂਰਨਾਮੈਂਟ ਦੇ ਤਜਰਬੇ ਅਤੇ ਫਾਰਮ ‘ਚ ਚੱਲ ਰਹੇ ਨੌਜਵਾਨਾਂ ਦਾ ਸਹੀ ਮਿਸ਼ਰਣ ਹੈ। ਇਨ੍ਹਾਂ ਨੌਜਵਾਨਾਂ ਨੇ ਆਪਣੀ ਸਾਖ ਦੇ ਆਧਾਰ ‘ਤੇ ਨਹੀਂ, ਸਗੋਂ ਆਪਣੇ ਪ੍ਰਦਰਸ਼ਨ ਦੇ ਆਧਾਰ ‘ਤੇ ਆਪਣੀ ਜਗ੍ਹਾ ਬਣਾਈ ਹੈ।”

Read More: ਰੋਹਿਤ ਸ਼ਰਮਾ ਨੇ ਆਪਣੇ ਸੰਨਿਆਸ ਦੀਆਂ ਰਿਪੋਰਟਾਂ ‘ਤੇ ਖੁੱਲ੍ਹ ਕੇ ਕੀਤੀ ਗੱਲ

ਵਿਦੇਸ਼

Scroll to Top