Ajit Doval

ਦੁਸ਼ਮਣਾਂ ਵਿਰੁੱਧ ਕਾਰਵਾਈ ਕਰਨ ਵੇਲੇ ਭਾਰਤ ਨਤੀਜਿਆਂ ਦੀ ਪਰਵਾਹ ਨਹੀਂ ਕਰੇਗਾ: ਅਜੀਤ ਡੋਵਾਲ

ਦੇਸ਼, 14 ਅਗਸਤ 2026: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪਾਕਿਸਤਾਨ ਨੂੰ ਇੱਕ ਸਖ਼ਤ ਸੁਨੇਹਾ ਦਿੱਤਾ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਦੁਸ਼ਮਣਾਂ ਵਿਰੁੱਧ ਕਾਰਵਾਈ ਕਰਨ ਵੇਲੇ ਭਾਰਤ ਨਤੀਜਿਆਂ ਦੀ ਪਰਵਾਹ ਨਹੀਂ ਕਰੇਗਾ। ਆਪ੍ਰੇਸ਼ਨ ਸੰਧੂਰ ਤੋਂ ਬਾਅਦ ਡੋਵਾਲ ਦਾ ਬਿਆਨ, ਭਾਰਤ ਦੀ ਬਦਲਦੀ ਨੀਤੀ ਦੀ ਇੱਕ ਸਪੱਸ਼ਟ ਉਦਾਹਰਣ ਹੈ।

ਡੋਵਾਲ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਭਾਰਤ ਦੀ ਉਦਾਰਤਾ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਭਾਰਤ ਜੋਖਮ ਲੈ ਸਕਦਾ ਹੈ ਅਤੇ ਸਖ਼ਤ ਹਮਲਾ ਕਰ ਸਕਦਾ ਹੈ। ਉਨ੍ਹਾਂ ਨੇ ਸਮਝਾਇਆ ਕਿ ਆਪ੍ਰੇਸ਼ਨ ਸੰਧੂਰ ਦਾ ਮੁੱਖ ਉਦੇਸ਼ ਪਹਿਲਗਾਮ ਅੱਤਵਾਦੀ ਹਮਲੇ ਨਾਲ ਜੁੜੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨਾ ਸੀ।

ਡੋਵਾਲ ਨੇ ਕਿਹਾ ਕਿ ਇਸ 88 ਘੰਟੇ ਦੀ ਫੌਜੀ ਕਾਰਵਾਈ ਦਾ ਉਦੇਸ਼ ਪਹਿਲਗਾਮ ਅੱਤਵਾਦੀ ਹਮਲੇ ਲਈ ਖਾਸ ਤੌਰ ‘ਤੇ ਜ਼ਿੰਮੇਵਾਰ ਦੁਸ਼ਮਣ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨਾ ਸੀ। ਆਪ੍ਰੇਸ਼ਨ ਤੋਂ ਬਾਅਦ ਆਪਣੀ ਪਹਿਲੀ ਇੰਟਰਵਿਊ ‘ਚ, ਡੋਵਾਲ ਨੇ ਕਿਹਾ, ‘ਅਸੀਂ ਫੈਸਲਾ ਕੀਤਾ ਸੀ ਕਿ ਆਪ੍ਰੇਸ਼ਨ ਦਾ ਉਦੇਸ਼ ਦੁਸ਼ਮਣ ਕੈਂਪਾਂ ਨੂੰ ਤਬਾਹ ਕਰਨਾ ਸੀ, ਖਾਸ ਕਰਕੇ ਉਨ੍ਹਾਂ ਕੈਂਪਾਂ ਨੂੰ ਜੋ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਸਨ।’

Read More: ਈਰਾਨ ਦੇ ਰਾਸ਼ਟਰਪਤੀ ਬ੍ਰਿਕਸ ਸੰਮੇਲਨ ‘ਚ ਸ਼ਾਮਲ ਹੋਣ ਲਈ ਆ ਰਹੇ ਦਿੱਲੀ

ਵਿਦੇਸ਼

Scroll to Top