Sri Lanka squad

IND ਬਨਾਮ SL: ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਸ਼੍ਰੀਲੰਕਾ ਟੀਮ ਦਾ ਐਲਾਨ

ਸਪੋਰਟਸ, 12 ਅਗਸਤ 2026: IND ਬਨਾਮ SL: ਭਾਰਤ ਖ਼ਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਲਈ ਸ਼੍ਰੀਲੰਕਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਇਸ ਮੈਚ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਿਕਟਕੀਪਰ-ਬੱਲੇਬਾਜ਼ ਨਿਰੋਸ਼ਨ ਡਿਕਵੇਲਾ ਲਗਭਗ ਤਿੰਨ ਸਾਲਾਂ ਬਾਅਦ ਸ਼੍ਰੀਲੰਕਾ ਦੀ ਟੈਸਟ ਟੀਮ ‘ਚ ਵਾਪਸੀ ਕੀਤੀ ਹੈ। 33 ਸਾਲਾ ਇਸ ਖਿਡਾਰੀ ਨੇ ਆਖਰੀ ਵਾਰ 2023 ‘ਚ ਅੰਤਰਰਾਸ਼ਟਰੀ ਕ੍ਰਿਕਟ ਖੇਡਿਆ ਸੀ। ਪਹਿਲਾ ਟੈਸਟ 15 ਅਗਸਤ ਤੋਂ ਗਾਲ ‘ਚ ਖੇਡਿਆ ਜਾਵੇਗਾ, ਜਦੋਂ ਕਿ ਦੂਜਾ ਟੈਸਟ 23 ਅਗਸਤ ਤੋਂ ਕੋਲੰਬੋ ‘ਚ ਖੇਡਿਆ ਜਾਵੇਗਾ।

ਅਨਕੈਪਡ ਆਫ ਸਪਿਨਰ ਕੇਸਰਾ ਨੁਵੰਥਾ ਅਤੇ ਅਨਕੈਪਡ ਟਾਪ-ਆਰਡਰ ਬੱਲੇਬਾਜ਼ ਪਾਸਿੰਦੂ ਸੂਰੀਆਬੰਦਰ ਨੂੰ ਵੀ ਸ਼੍ਰੀਲੰਕਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ, ਜਿਨ੍ਹਾਂ ਨੇ ਹੁਣ ਤੱਕ ਸਿਰਫ ਇੱਕ ਟੈਸਟ ਖੇਡਿਆ ਹੈ, ਦੀ ਵੀ ਟੀਮ ‘ਚ ਵਾਪਸੀ ਹੋਈ ਹੈ। ਕੁਸਲ ਮੈਂਡਿਸ ਅਤੇ ਪਾਥੁਮ ਨਿਸੰਕਾ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਹਨ।

ਭਾਰਤ ਦੇ ਖ਼ਿਲਾਫ ਟੈਸਟ ਲਈ ਸ਼੍ਰੀਲੰਕਾ ਦੀ 16 ਮੈਂਬਰੀ ਟੀਮ

ਧਨੰਜਯ ਡੀ ਸਿਲਵਾ (ਕਪਤਾਨ), ਲਾਹਿਰੂ ਉਦਾਰਾ, ਨਿਸ਼ਾਨ ਮਦੁਸ਼ੰਕਾ, ਕਾਮਿੰਦੂ ਮੈਂਡਿਸ, ਦਿਨੇਸ਼ ਚਾਂਦੀਮਲ, ਪਾਸਿੰਦੂ ਸੂਰੀਆਬੰਦਰ, ਸੋਨਲ ਦਿਨੁਸ਼ਾ, ਨਿਰੋਜਨ ਡਿਕਵੇਲਾ, ਰਮੇਸ਼ ਮੇਂਡਿਸ, ਪ੍ਰਭਾਥ ਜੈਸੁਰਯਾਤ, ਰਮੇਸ਼ ਮੇਂਡਿਸ, ਪ੍ਰਭਾਤ ਜੈਸੁਰਯਾਤ, ਮਿਲਾਨ ਰਤਨਾਯਕੇ,ਅਸਿਥਾ ਫਰਨਾਂਡੋ, ਲਾਹਿਰੂ ਕੁਮਾਰਾ, ਵਿਸ਼ਵਾ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ।

Read More: IND ਬਨਾਮ SL: ਮੁਹੰਮਦ ਸਿਰਾਜ ਨੇ ਆਖਰੀ ਓਵਰ ‘ਚ ਲਗਾਤਾਰ 3 ਛੱਕੇ ਮਾਰ ਕੇ ਦਿਵਾਈ ਭਾਰਤ ਨੂੰ ਜਿੱਤ

ਵਿਦੇਸ਼

Scroll to Top