ਸਪੋਰਟਸ, 15 ਅਗਸਤ 2026: IND ਬਨਾਮ SL: ਭਾਰਤ ਨੇ ਸ਼੍ਰੀਲੰਕਾ ਖ਼ਿਲਾਫ ਗਾਲ ਟੈਸਟ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਤਿੰਨ ਸਪਿਨਰਾਂ ਨੂੰ ਮੈਦਾਨ ‘ਚ ਉਤਾਰਿਆ। ਸ਼੍ਰੀਲੰਕਾ ਦੇ ਕਪਤਾਨ ਧਨੰਜਯ ਡੀ ਸਿਲਵਾ ਨੇ ਵੀ ਕਿਹਾ ਕਿ ਜੇਕਰ ਉਹ ਟਾਸ ਜਿੱਤਦੇ ਤਾਂ ਉਹ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ।
ਸ਼੍ਰੀਲੰਕਾ ਦੀ ਟੀਮ ਨੇ ਦੋ ਤੇਜ਼ ਗੇਂਦਬਾਜ਼, ਦੋ ਸਪਿਨਰ ਅਤੇ ਦੋ ਆਲਰਾਊਂਡਰ ਮੈਦਾਨ ‘ਚ ਉਤਾਰੇ। ਆਫ ਸਪਿਨਰ ਕੇਸ਼ਰਾ ਨੁਵੰਥਾ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨਗੇ। 25 ਸਾਲਾ ਨੁਵੰਥਾ ਪਹਿਲਾਂ ਹੀ ਆਪਣੀ ਟੈਸਟ ਕੈਪ ਪ੍ਰਾਪਤ ਕਰ ਚੁੱਕਾ ਹੈ। ਉਨ੍ਹਾਂ ਨੇ ਅਭਿਆਸ ਮੈਚ ‘ਚ ਕੇਐਲ ਰਾਹੁਲ, ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਨੂੰ ਆਊਟ ਕੀਤਾ।
ਭਾਰਤੀ ਓਪਨਰ ਕੇਐਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਕ੍ਰੀਜ਼ ‘ਤੇ ਹਨ। ਟੀਮ ਇੰਡੀਆ ਨੇ ਗੁਰਨੂਰ ਦੀ ਬਜਾਏ ਪ੍ਰਸਿਧ ਨੂੰ ਤਰਜੀਹ ਦਿੱਤੀ ਹੈ। ਟੀਮ ਇੰਡੀਆ ਆਪਣਾ 600ਵਾਂ ਟੈਸਟ ਜਿੱਤ ਕੇ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ।
ਆਜ਼ਾਦੀ ਦਿਵਸ ਦੇ ਸ਼ੁਭ ਮੌਕੇ ‘ਤੇ, ਭਾਰਤੀ ਕ੍ਰਿਕਟ ਟੀਮ ਗਾਲ ‘ਚ ਇਕੱਠੀ ਹੋਈ ਅਤੇ ਸ਼੍ਰੀਲੰਕਾ ਖ਼ਿਲਾਫ ਪਹਿਲੇ ਟੈਸਟ ਦੀ ਸ਼ੁਰੂਆਤ ਤੋਂ ਪਹਿਲਾਂ ਤਿਰੰਗਾ ਲਹਿਰਾਇਆ। ਬੀਸੀਸੀਆਈ ਨੇ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ।
IND ਬਨਾਮ SL: ਦੋਵਾਂ ਟੀਮਾਂ ਦੀ ਪਲੇਇੰਗ -11
ਭਾਰਤ: ਯਸ਼ਸਵੀ ਜੈਸਵਾਲ, ਕੇਐੱਲ ਰਾਹੁਲ, ਸ਼ੁਭਮਨ ਗਿੱਲ (ਕਪਤਾਨ), ਦੇਵਦੱਤ ਪਡੀਕਲ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਧਰੁਵ ਜੁਰੇਲ, ਕੁਲਦੀਪ ਯਾਦਵ, ਮਾਨਵ ਸੁਥਾਰ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨ।
ਸ਼੍ਰੀਲੰਕਾ: ਲਾਹਿਰੂ ਉਦਾਰਾ, ਨਿਸ਼ਾਨ ਮਦੁਸ਼ਕਾ, ਦਿਨੇਸ਼ ਚਾਂਦੀਮਲ, ਕਮਿੰਦੂ ਮੈਂਡਿਸ, ਧਨੰਜਯਾ ਡੀ ਸਿਲਵਾ (ਕਪਤਾਨ), ਸੋਨਲ ਦਿਨੁਸ਼ਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਕੇਸ਼ਰਾ ਨੁਵੰਥਾ, ਪ੍ਰਭਾਤ ਜੈਸੂਰੀਆ, ਲਾਹਿਰੂ ਕੁਮਾਰਾ, ਅਸਿਥਾ ਫਰਨਾਂਡੋ।
Read More: AUS ਬਨਾਮ BAN: ਮਿਸ਼ੇਲ ਸਟਾਰਕ ਟੈਸਟ ਮੈਚਾਂ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖੱਬੇ ਹੱਥ ਦਾ ਗੇਂਦਬਾਜ਼ ਬਣਿਆ




