IND ਬਨਾਮ SL

IND ਬਨਾਮ SL: ਚੌਥੇ ਦਿਨ ਦੀ ਖੇਡ ਸਮਾਪਤ, ਸ਼੍ਰੀਲੰਕਾ ਨੇ ਦੂਜੀ ਪਾਰੀ ‘ਚ 16 ਦੌੜਾਂ ਦੀ ਲੀਡ ਬਣਾਈ

ਸਪੋਰਟਸ, 26 ਅਗਸਤ 2026: IND ਬਨਾਮ SL: ਸ਼੍ਰੀਲੰਕਾ ਨੇ ਭਾਰਤ ਵਿਰੁੱਧ ਕੋਲੰਬੋ ਟੈਸਟ ‘ਚ ਫਾਲੋਆਨ ਕਰਦੇ ਹੋਏ ਆਪਣੀ ਦੂਜੀ ਪਾਰੀ ‘ਚ 6/229 ਦੌੜਾਂ ਬਣਾ ਲਈਆਂ ਹਨ। ਟੀਮ ਨੇ ਭਾਰਤ ਦੇ ਪਹਿਲੀ ਪਾਰੀ ਦੇ ਸਕੋਰ ਤੋਂ 16 ਦੌੜਾਂ ਦੀ ਬੜ੍ਹਤ ਲੈ ਲਈ ਹੈ। ਸੋਨਲ ਦਿਨੁਸ਼ਾ 7 ਅਤੇ ਕੇਸਰਾ ਨੁਵੰਥਾ 3 ਦੌੜਾਂ ‘ਤੇ ਨਾਬਾਦ ਹਨ।

ਭਾਰੀ ਮੀਂਹ ਕਾਰਨ ਕੋਲੰਬੋ ਟੈਸਟ ਦੇ ਚੌਥੇ ਦਿਨ ਖੇਡ ਸਮੇਂ ਤੋਂ ਪਹਿਲਾਂ ਖਤਮ ਹੋ ਗਈ। ਗਰਾਊਂਡ ਸਟਾਫ ਮੈਦਾਨ ਨੂੰ ਦੁਬਾਰਾ ਤਿਆਰ ਕਰਨ ‘ਚ ਅਸਮਰੱਥ ਸੀ, ਇਸ ਲਈ ਅੰਪਾਇਰਾਂ ਨੇ ਦਿਨ ਦਾ ਖੇਡ ਖਤਮ ਕਰਨ ਦਾ ਫੈਸਲਾ ਕੀਤਾ।

ਪਾਸਿੰਦੂ ਸੂਰੀਆਬੰਡਾਰਾ 92 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਧਨੰਜਯ ਡੀ ਸਿਲਵਾ ਸਿਰਫ਼ 23 ਦੌੜਾਂ ਹੀ ਬਣਾ ਸਕਿਆ। ਦੋਵਾਂ ਨੂੰ ਮਾਨਵ ਸੁਥਾਰ ਨੇ ਆਊਟ ਕੀਤਾ। ਨਿਰੋਸ਼ਨ ਡਿਕਵੇਲਾ ਨੂੰ ਸਰਾਂਸ਼ ਜੈਨ ਨੇ 6 ਦੌੜਾਂ, ਕਾਮਿੰਦੂ ਮੈਂਡਿਸ ਨੂੰ ਪ੍ਰਸਿਧ ਕ੍ਰਿਸ਼ਨਾ ਨੇ 55 ਦੌੜਾਂ, ਕਾਮਿਲ ਮਿਸ਼ਾਰਾ ਨੂੰ ਰਵਿੰਦਰ ਜਡੇਜਾ ਨੇ 32 ਦੌੜਾਂ ਅਤੇ ਲਾਹਿਰੂ ਉਦਾਰਾ ਨੂੰ ਮੁਹੰਮਦ ਸਿਰਾਜ ਨੇ 3 ਦੌੜਾਂ ਬਣਾ ਕੇ ਆਊਟ ਕੀਤਾ।

ਭਾਰਤ ਨੇ ਆਪਣੀ ਪਹਿਲੀ ਪਾਰੀ 503/9 ‘ਤੇ ਐਲਾਨੀ। ਇਸਦੇ ਜਵਾਬ ‘ਚ ਸ਼੍ਰੀਲੰਕਾ 290 ਦੌੜਾਂ ‘ਤੇ ਆਲ ਆਊਟ ਹੋ ਗਿਆ। ਭਾਰਤ ਨੇ 213 ਦੌੜਾਂ ਦੀ ਲੀਡ ਲਈ ਅਤੇ ਫਿਰ ਫਾਲੋਆਨ ਕਰਨ ਲਈ ਮਜਬੂਰ ਹੋਣਾ ਪਿਆ।

Read More: IND ਬਨਾਮ SL: ਸ਼੍ਰੀਲੰਕਾ ਦੀ ਪਹਿਲੀ ਪਾਰੀ ‘ਚ 290 ਦੌੜਾਂ ‘ਤੇ ਸਮਾਪਤ, ਭਾਰਤ ਨੇ ਦਿੱਤਾ ਫਾਲੋ-ਆਨ

ਵਿਦੇਸ਼

Scroll to Top