IND ਬਨਾਮ ENG

IND ਬਨਾਮ ENG: ਬਰਮਿੰਘਮ ‘ਚ ਅੱਜ ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾ ਵਨਡੇ, ਬੁਮਰਾਹ ਦੀ ਵਾਪਸੀ

ਸਪੋਰਟਸ, 14 ਜੁਲਾਈ 2026: ਇੰਗਲੈਂਡ ਖਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਇਸ ਮੈਚ ‘ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਵਨਡੇ ਟੀਮ ‘ਚ ਵਾਪਸੀ ਕਰਨਗੇ। ਜਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ 968 ਦਿਨਾਂ ਬਾਅਦ ਵਨਡੇ ਕ੍ਰਿਕਟ ‘ਚ ਵਾਪਸੀ ਕਰਨਗੇ। ਉਹ 2023 ਦੇ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਨਹੀਂ ਖੇਡੇ ਹਨ।

ਭਾਰਤ ਨੂੰ ਵਨਡੇ ‘ਚ ਇੰਗਲੈਂਡ ‘ਤੇ ਭਾਰੀ ਪੈਂਦਾ ਆਇਆ ਹੈ। ਭਾਰਤ ਨੇ ਇੰਗਲੈਂਡ ਵਿਰੁੱਧ ਆਪਣੇ ਪਿਛਲੇ ਪੰਜ ਵਨਡੇ ਮੈਚ ਜਿੱਤੇ ਹਨ। ਕੁੱਲ ਮਿਲਾ ਕੇ, ਦੋਵਾਂ ਟੀਮਾਂ ਵਿਚਾਲੇ 110 ਮੈਚ ਖੇਡੇ ਗਏ ਹਨ। ਭਾਰਤ ਨੇ 61 ਜਿੱਤੇ ਹਨ ਅਤੇ 44 ਹਾਰੇ ਹਨ, ਦੋ ਮੈਚ ਬਰਾਬਰ ਹਨ ਅਤੇ ਤਿੰਨ ਬੇਸਿੱਟਾ ਹਨ।

ਇਹ ਸੀਰੀਜ਼ ਭਾਰਤ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ, 2027 ਵਨਡੇ ਵਿਸ਼ਵ ਕੱਪ ਲਈ ਲਗਭੱਗ 15 ਮਹੀਨੇ ਬਾਕੀ ਰਹਿੰਦੇ ਹੋਏ, ਭਾਰਤ ਨੇ ਹਾਲ ਹੀ ‘ਚ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ 0-4 ਨਾਲ ਹਾਰੀ ਸੀ। ਇਸ ਤੋਂ ਪਹਿਲਾਂ ਟੀਮ ਆਇਰਲੈਂਡ ਵਿਰੁੱਧ ਵੀ ਇੱਕ ਸੀਰੀਜ਼ ਹਾਰ ਗਈ ਸੀ।

ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਵਿਰਾਟ ਕੋਹਲੀ 2027 ਵਨਡੇ ਵਿਸ਼ਵ ਕੱਪ ਯੋਜਨਾਵਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲ ਹੀ ‘ਚ ਵਿਰਾਟ ਨਾਲ ਟੀਮ ਸੰਯੋਜਨ ਅਤੇ ਭਵਿੱਖ ਦੀਆਂ ਰਣਨੀਤੀਆਂ ‘ਤੇ ਚਰਚਾ ਕੀਤੀ ਹੈ। ਗਿੱਲ ਨੇ ਕਿਹਾ ਕਿ ਰੋਹਿਤ ਅਤੇ ਵਿਰਾਟ ਦਾ ਤਜਰਬਾ ਟੀਮ ਲਈ ਮਹੱਤਵਪੂਰਨ ਹੋਵੇਗਾ।

ਬੁਮਰਾਹ ਦੀ ਵਾਪਸੀ ਨਾਲ ਮਿਲੇਗੀ ਮਜ਼ਬੂਤੀ

ਜਸਪ੍ਰੀਤ ਬੁਮਰਾਹ ਭਾਰਤ ਦੀ ਗੇਂਦਬਾਜ਼ੀ ਦੀ ਅਗਵਾਈ ਕਰਨਗੇ। ਮੁਹੰਮਦ ਸਿਰਾਜ ਟੀਮ ‘ਚ ਨਹੀਂ ਹੈ, ਜਦੋਂ ਕਿ ਹਾਰਦਿਕ ਪੰਡਯਾ ਦੀ ਗੈਰ-ਹਾਜ਼ਰੀ ‘ਚ, ਸ਼ਿਵਮ ਦੂਬੇ ਅਤੇ ਵਾਸ਼ਿੰਗਟਨ ਸੁੰਦਰ ਆਲਰਾਊਂਡਰ ਦੀ ਭੂਮਿਕਾ ਲਈ ਮੁਕਾਬਲਾ ਕਰ ਰਹੇ ਹਨ। ਜ਼ਖਮੀ ਹਰਸ਼ਿਤ ਰਾਣਾ ਦੀ ਜਗ੍ਹਾ ਪ੍ਰਸਿਧ ਕ੍ਰਿਸ਼ਨਾ ਜਾਂ ਗੁਰਨੂਰ ਬਰਾੜ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

Read More: ਇੰਗਲੈਂਡ ਟੈਸਟ ਟੀਮ ਦੇ ਮੁੱਖ ਕੋਚ ਬਣ ਸਕਦੇ ਹਨ ਰਾਹੁਲ ਦ੍ਰਾਵਿੜ

ਵਿਦੇਸ਼

Scroll to Top