IND ਬਨਾਮ ENG: ਭਾਰਤ ਤੇ ਇੰਗਲੈਂਡ ਵਿਚਕਾਰ ਪਹਿਲਾ ਵਨਡੇ, ਇੰਗਲੈਂਡ ਨੇ ਟਾਸ ਜਿੱਤਿਆ

14 ਜੁਲਾਈ 2026: ਭਾਰਤ ਅਤੇ ਇੰਗਲੈਂਡ (India and England) ਵਿਚਕਾਰ ਪਹਿਲਾ ਵਨਡੇ ਅੱਜ ਖੇਡਿਆ ਜਾ ਰਿਹਾ ਹੈ। ਭਾਰਤ ਨੂੰ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਉਹ ਵਨਡੇ ਮੈਚਾਂ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵੀ ਇਸ ਸੀਰੀਜ਼ ਵਿੱਚ ਹਿੱਸਾ ਲੈ ਰਹੇ ਹਨ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ:

ਇੰਗਲੈਂਡ: ਜੈਕਬ ਬੈਥਲ, ਬੇਨ ਡਕੇਟ, ਜੋ ਰੂਟ, ਹੈਰੀ ਬਰੂਕ (ਕਪਤਾਨ), ਜੋਸ ਬਟਲਰ, ਸੈਮ ਕੁਰਨ, ਵਿਲ ਜੈਕਸ, ਜੋਫਰਾ ਆਰਚਰ, ਲਿਆਮ ਡਾਸਨ, ਜੋਸ਼ ਟੰਗ, ਆਦਿਲ ਰਾਸ਼ਿਦ।

ਭਾਰਤ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਵਾਸ਼ਿੰਗਟਨ ਸੁੰਦਰ, ਕੇਐਲ ਰਾਹੁਲ, ਸ਼ਿਵਮ ਦੂਬੇ, ਅਕਸ਼ਰ ਪਟੇਲ, ਗੁਰਨੂਰ ਬਰਾੜ, ਜਸਪ੍ਰੀਤ ਬੁਮਰਾਹ, ਪ੍ਰਸਿਧ ਕ੍ਰਿਸ਼ਨਾ।

ਇੰਗਲੈਂਡ ਨੇ ਟਾਸ ਜਿੱਤਿਆ

ਇੰਗਲੈਂਡ ਨੇ ਪਹਿਲੇ ਵਨਡੇ ਵਿੱਚ ਟਾਸ ਜਿੱਤਿਆ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਕੋਲ ਸ਼ਿਵਮ ਦੂਬੇ ਦੇ ਨਾਲ ਚਾਰ ਤੇਜ਼ ਗੇਂਦਬਾਜ਼ੀ ਵਿਕਲਪ ਹਨ। ਟੀਮ ਕੋਲ ਵਾਸ਼ਿੰਗਟਨ ਸੁੰਦਰ ਅਤੇ ਅਕਸ਼ਰ ਪਟੇਲ ਵਿੱਚ ਦੋ ਸਪਿਨਰ ਵੀ ਹਨ। ਇਸ ਦੇ ਨਾਲ ਹੀ, ਇੰਗਲੈਂਡ ਦੀ ਟੀਮ ਨੇ ਕੱਲ੍ਹ ਹੀ ਪਲੇਇੰਗ-11 ਦਾ ਐਲਾਨ ਕੀਤਾ ਸੀ।

Read More: IND vs ENG: ਭਾਰਤ ਖ਼ਿਲਾਫ ਟੈਸਟ ਸੀਰੀਜ਼ ਤੋਂ ਪਹਿਲਾਂ ਇੰਗਲੈਂਡ ਟੀਮ ਨੂੰ ਵੱਡਾ ਝਟਕਾ

ਵਿਦੇਸ਼

Scroll to Top