ਸਪੋਰਟਸ, 09 ਸਤੰਬਰ 2026: IND A ਬਨਾਮ AUS A: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਸਟ੍ਰੇਲੀਆ A ਖ਼ਿਲਾਫ ਦੋ ਚਾਰ-ਦਿਨਾਂ ਅਤੇ ਤਿੰਨ ਵਨਡੇ ਮੈਚਾਂ ਲਈ ਭਾਰਤ-ਏ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਫਾਰਮੈਟਾਂ ਲਈ ਟੀਮ ਦੀ ਅਗਵਾਈ ਕਰਨ ਲਈ ਵੱਖ-ਵੱਖ ਖਿਡਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ।
ਦੇਵਦੱਤ ਪਡਿੱਕਲ ਦੋ ਚਾਰ-ਦਿਨਾਂ ਮੈਚਾਂ ਦੀ ਕਪਤਾਨੀ ਕਰਨਗੇ, ਜਦੋਂ ਕਿ ਰੁਤੁਰਾਜ ਗਾਇਕਵਾੜ ਵਨਡੇ ਟੀਮ ਦੀ ਅਗਵਾਈ ਕਰਨਗੇ। ਹਾਰਦਿਕ ਪੰਡਯਾ ਨੂੰ ਵੀ ਇੱਕ-ਦਿਨਾਂ ਟੀਮ ‘ਚ ਸ਼ਾਮਲ ਕੀਤਾ ਗਿਆ ਹੈ, ਪਰ ਉਨ੍ਹਾਂ ਦੀ ਭਾਗੀਦਾਰੀ ਫਿਟਨੈਸ ਟੈਸਟਾਂ ‘ਤੇ ਨਿਰਭਰ ਕਰੇਗੀ।
ਸਾਈ ਸੁਦਰਸ਼ਨ ਵੀ ਟੀਮ ‘ਚ ਵਾਪਸ ਆ ਗਏ ਹਨ। ਸੁਦਰਸ਼ਨ ਸੱਟ ਕਾਰਨ ਸ਼੍ਰੀਲੰਕਾ ਖ਼ਿਲਾਫ ਟੈਸਟ ਸੀਰੀਜ਼ ‘ਚ ਹਿੱਸਾ ਨਹੀਂ ਲੈ ਸਕੇ ਸਨ। ਉਹ ਹੁਣ ਆਸਟ੍ਰੇਲੀਆ ਏ ਖ਼ਿਲਾਫ ਭਾਰਤ ਏ ਟੀਮ ‘ਚ ਵਾਪਸ ਆਉਣਗੇ। ਅਮਨ ਮੋਖਾੜੇ ਅਤੇ ਆਯੁਸ਼ ਪਾਂਡੇ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਦਲੀਪ ਟਰਾਫੀ ਵਿੱਚ ਪੂਰਬੀ ਜ਼ੋਨ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕੁਮਾਰ ਕੁਸ਼ਾਗਰਾ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਯਸ਼ ਰਾਠੌੜ ਦੇ ਨਾਲ, ਸ਼ਮਸ ਮੁਲਾਨੀ ਅਤੇ ਤਨੁਸ਼ ਕੋਟੀਅਨ ਵੀ ਚਾਰ ਦਿਨਾਂ ਟੀਮ ਦਾ ਹਿੱਸਾ ਹਨ। ਐਨ. ਜਗਦੀਸਨ ਵਿਕਟਕੀਪਿੰਗ ਡਿਊਟੀਆਂ ਸੰਭਾਲਣਗੇ।
ਚਾਰ ਦਿਨਾ ਮੈਚਾਂ ਲਈ ਭਾਰਤ ਏ ਟੀਮ: ਅਮਨ ਮੋਖਾੜੇ, ਆਯੂਸ਼ ਪਾਂਡੇ, ਦੇਵਦੱਤ ਪਡਿੱਕਲ (ਕਪਤਾਨ), ਸਾਈ ਸੁਦਰਸ਼ਨ (ਉਪ ਕਪਤਾਨ), ਯਸ਼ ਰਾਠੌੜ, ਸ਼ੇਖ ਰਸ਼ੀਦ, ਕੁਮਾਰ ਕੁਸ਼ਾਗਰਾ (ਵਿਕਟਕੀਪਰ), ਸ਼ਮਸ ਮੁਲਾਨੀ, ਤਨੁਸ਼ ਕੋਟੀਅਨ, ਤੁਸ਼ਾਰ ਦੇਸ਼ਪਾਂਡੇ, ਅੰਸ਼ੁਲ ਕਾਂਵੜੇ, ਅੰਸ਼ੁਲ ਕੰਬੋਜ਼, ਐਨ ਜਗਦੀਸਨ (ਵਿਕਟਕੀਪਰ), ਨਚੀਕੇਤ ਭੂਤੇ, ਵੀ ਵੈਸ਼ਿਆ(ਵਾਲੇ ਖਿਡਾਰੀ ਫਿਟਨੈਸ ਟੈਸਟ ਦੇ ਅਧੀਨ ਹਨ)
ਵਨਡੇ ਮੈਚਾਂ ਲਈ ਭਾਰਤ ਏ ਟੀਮ: ਪ੍ਰਿਯਾਂਸ਼ ਆਰੀਆ, ਸਾਈ ਸੁਦਰਸ਼ਨ, ਦੇਵਦੱਤ ਪਡੀਕਲ (ਉਪ-ਕਪਤਾਨ), ਰੁਤੁਰਾਜ ਗਾਇਕਵਾੜ (ਕਪਤਾਨ), ਰਜਤ ਪਾਟੀਦਾਰ, ਕੁਮਾਰ ਕੁਸ਼ਾਗਰਾ (ਵਿਕਟਕੀਪਰ), ਨਿਸ਼ਾਂਤ ਸਿੰਧੂ, ਵਿਪਰਾਜ ਨਿਗਮ, ਅਰਸ਼ਿਨ ਕੁਲਕਰਨੀ, ਅਰਸ਼ਦ ਖ਼ਾਨ, ਨਮਨ ਧੀਰ, ਹਾਰਦਿਕ ਪੰਡਯਾ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਗੁਰਜਪਨੀਤ ਸਿੰਘ ਅਤੇ ਯਸ਼ ਠਾਕੁਰ। (ਫਿਟਨੈਸ ਟੈਸਟ ਦੇ ਅਧੀਨ ਖਿਡਾਰੀ)।
Read More: BAN ਬਨਾਮ WI: ਬੰਗਲਾਦੇਸ਼ ਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਸ਼ਡਿਊਲ ਜਾਰੀ




