ਵਿਕਸਿਤ ਭਾਰਤ

‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ’ ਕਵਿਜ਼ ‘ਚ ਹਰਿਆਣਾ ਦੇ ਨੌਜਵਾਨ ਦਿਖਾਉਣ ਆਪਣਾ ਦਮ: ਮਹੀਪਾਲ ਢਾਂਡਾ

ਹਰਿਆਣਾ, 25 ਸਤੰਬਰ 2026: ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ 30ਵੇਂ ਰਾਸ਼ਟਰੀ ਨੌਜਵਾਨ ਮਹੋਤਸਵ 2027 ਦੇ ਤਹਿਤ ਕੀਤੀ ਜਾ ਰਹੀ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ’ ਕਵਿਜ਼ ਮੁਕਾਬਲੇ ‘ਚ ਸੂਬੇ ਦੇ ਵੱਧ ਤੋਂ ਵੱਧ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ।

ਸਿੱਖਿਆ ਮੰਤਰੀ ਨੇ ਦੱਸਿਆ ਕਿ ਕੇਂਦਰੀ ਨੌਜਵਾਨ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਸਾਲ ਵੀ ਰਾਸ਼ਟਰੀ ਨੌਜਵਾਨ ਮਹੋਤਸਵ ‘ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ’ ਦੀ ਥੀਮ ‘ਤੇ ਕੀਤਾ ਜਾ ਰਿਹਾ ਹੈ।

ਮਹੋਤਸਵ ਦੇ ਪਹਿਲੇ ਪੜਾਅ ਦੀ ਸ਼ੁਰੂਆਤ ‘ਮਾਈ ਭਾਰਤ ਪੋਰਟਲ’ (My Bharat Portal) ਅਤੇ ‘ਮਾਈ ਜੀਓਵੀ ਪੋਰਟਲ’ (My Gov Portal) ਰਾਹੀਂ ਕਵਿਜ਼ ਮਕਾਬਲੇ ਦੁਆਰਾ ਕੀਤੀ ਗਈ ਹੈ, ਜਿਸ ਦੀ ਅੰਤਿਮ ਮਿਤੀ 30 ਸਤੰਬਰ 2026 ਨਿਰਧਾਰਿਤ ਹੈ। ਮੰਤਰੀ ਨੇ ਕਿਹਾ ਕਿ ਇਸ ਪ੍ਰਤੀਯੋਗਤਾ ‘ਚ 17 ਅਗਸਤ 2026 ਨੂੰ ਕੱਟ-ਆਫ ਮਿਤੀ ਮੰਨਦੇ ਹੋਏ 15 ਤੋਂ 29 ਸਾਲ ਦੇ ਉਮਰ ਵਰਗ ਦਾ ਕੋਈ ਵੀ ਨੌਜਵਾਨ ਹਿੱਸਾ ਲੈ ਸਕਦਾ ਹੈ।

ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਦੇ ਤਹਿਤ ਆਉਣ ਵਾਲੇ ਸਾਰੇ ਸਕੂਲ ਇੰਚਾਰਜਾਂ ਨੂੰ ਤੁਰੰਤ ਨਿਰਦੇਸ਼ਿਤ ਕਰਨ ਤਾਂ ਜੋ ਉਹ ਆਪਣੇ ਸਕੂਲਾਂ ਵਿੱਚ ਪੜ੍ਹਨ ਵਾਲੇ ਯੋਗ ਵਿਦਿਆਰਥੀਆਂ ਨੂੰ ਇਸ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ।

ਸਿੱਖਿਆ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ‘ਚ ਬੇਅੰਤ ਪ੍ਰਤਿਭਾ ਹੈ। ਇਹ ਮੰਚ ਸੂਬੇ ਦੇ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ‘ਤੇ ਆਪਣੀ ਸਮਰੱਥਾ ਸਿੱਧ ਕਰਨ ਅਤੇ ਵਿਕਸਿਤ ਭਾਰਤ ਦੇ ਨਿਰਮਾਣ ‘ਚ ਆਪਣੇ ਵਿਚਾਰ ਸਾਂਝੇ ਕਰਨ ਦਾ ਇੱਕ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ। ਸਾਰੇ ਸਕੂਲ ਮੁਖੀ ਯਕੀਨੀ ਬਣਾਉਣ ਕਿ ਸਮਾਂ ਰਹਿੰਦੇ ਵੱਧ ਤੋਂ ਵੱਧ ਵਿਦਿਆਰਥੀ ਇਸ ‘ਚ ਆਨਲਾਈਨ ਰਜਿਸਟ੍ਰੇਸ਼ਨ ਕਰਕੇ ਹਿੱਸਾ ਲੈਣ।

Read More: CM ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਦੇ ਪਿੰਡਾਰਸੀ ਹਾਦਸੇ ’ਤੇ ਜਤਾਇਆ ਦੁੱਖ

ਵਿਦੇਸ਼

Scroll to Top