ਹਰਿਆਣਾ ਮਾਨਸੂਨ ਸੈਸ਼ਨ

ਹਰਿਆਣਾ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਸਦਨ ‘ਚ ਵਿਛੜੀਆਂ ਰੂਹਾਂ ਨੂੰ ਸ਼ਰਧਾਜਲੀ ਭੇਟ

ਹਰਿਆਣਾ, 31 ਅਗਸਤ 2026: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ‘ਚ ਵਿਧਾਇਕ ਹਰਿੰਦਰ ਸਿੰਘ ਦੀ ਮਾਤਾ ਅਤੇ ਡਾ. ਕ੍ਰਿਸ਼ਨ ਕੁਮਾਰ ਦੀ ਸੱਸ ਸ਼੍ਰੀਮਤੀ ਗਿਰਰਾਜੋ ਦੇਵੀ ਦੇ 31 ਅਗਸਤ, 2026 ਨੂੰ ਹੋਏ ਦੁਖਦ ਦੇਹਾਂਤ ਉੱਤੇ ਡੂੰਘਾ ਸ਼ੋਕ ਪ੍ਰਗਟ ਕੀਤਾ ਅਤੇ ਵਿਛੜੀ ਰੂਹ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ।

ਮੁੱਖ ਮੰਤਰੀ ਨੇ ਮਹਿੰਦਰਗੜ੍ਹ ਦੇ ਪਿੰਡ ਮੋਹਨਪੁਰ ਦੇ ਸ਼ਹੀਦ ਨਾਇਬ ਸੂਬੇਦਾਰ ਭੂਪੇਂਦਰ ਸਿੰਘ ਦੇ 27 ਅਗਸਤ, 2026 ਨੂੰ ਹੋਏ ਦੇਹਾਂਤ ਅਤੇ ਭਿਵਾਨੀ ਜ਼ਿਲ੍ਹੇ ਦੇ ਪਿੰਡ ਨਾਂਗਲ ਦੇ ਸਿਪਾਹੀ ਸੋਨੂੰ ਕੁਮਾਰ ਦੇ 28 ਅਗਸਤ, 2026 ਨੂੰ ਹੋਈ ਸ਼ਹਾਦਤ ਉੱਤੇ ਵੀ ਸਤਿ ਸਤਿ ਨਮਨ ਕਰਦਿਆਂ ਸ਼ੋਕ-ਪੀੜਤ ਪਰਿਵਾਰਾਂ ਦੇ ਮੈਂਬਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ।

ਸਦਨ ‘ਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਸਿੰਘ ਕਲਿਆਣ, ਵਿਰੋਧੀ ਧਿਰ ਦੇ ਆਗੂ ਚੌਧਰੀ ਭੂਪੇਂਦਰ ਸਿੰਘ ਹੁੱਡਾ ਅਤੇ ਆਦਿਤਿਆ ਦੇਵੀਲਾਲ ਨੇ ਵੀ ਵਿਛੜੀਆਂ ਰੂਹਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ। ਸਦਨ ਵਿੱਚ ਵਿਛੜੀਆਂ ਆਤਮਾ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ।

Read More: ‘ਸਮਰਿੱਧੀ’ ਪੋਰਟਲ ਰਾਹੀਂ ਹਰੇਕ ਗਰਭਵਤੀ ਔਰਤ ਦੀ ਹੋਵੇਗੀ ਡਿਜੀਟਲ ਨਿਗਰਾਨੀ: CM ਨਾਇਬ ਸਿੰਘ ਸੈਣੀ

ਵਿਦੇਸ਼

Scroll to Top