ਚੰਡੀਗੜ੍ਹ, 28 ਸਤੰਬਰ 2023: ਦਿੱਗਜ ਹਾਲੀਵੁੱਡ ਅਦਾਕਾਰ ਸਰ ਮਾਈਕਲ ਗੈਂਬੋਨ ਦਾ ਦਿਹਾਂਤ ਹੋ ਗਿਆ ਹੈ। ਇਸਦੀ ਪੁਸ਼ਟੀ ਉਸਦੀ ਪਤਨੀ ਲੇਡੀ ਗੈਂਬੋਨ ਅਤੇ ਬੇਟੇ ਫਰਗਸ ਨੇ ਕੀਤੀ ਹੈ । ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ 82 ਸਾਲ ਦੀ ਉਮਰ ‘ਚ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਨਿਮੋਨੀਆ ਤੋਂ ਪੀੜਤ ਸੀ। ਸਰ ਮਾਈਕਲ ਗੈਂਬਨ ਨੇ ਮਸ਼ਹੂਰ ਹਾਲੀਵੁੱਡ ਫਿਲਮ ‘ਹੈਰੀ ਪੋਟਰ’ (Harry Potter) ਵਿੱਚ ਪ੍ਰੋਫੈਸਰ ਐਲਬਸ ਡੰਬਲਡੋਰ ਦੀ ਭੂਮਿਕਾ ਨਿਭਾਈ ਸੀ। ਇਸ ਫਿਲਮ ਕਾਰਨ ਉਹ ਪੂਰੀ ਦੁਨੀਆ ‘ਚ ਮਸ਼ਹੂਰ ਹੋ ਗਏ।
ਅਕਤੂਬਰ 21, 2026 11:21 ਬਾਃ ਦੁਃ




