ਰਾਜਪੁਰਾ ਦੀ ਇੰਦਰਾ ਮਾਰਕੀਟ ‘ਚ ਲਟਕਦੇ ਮੀਟਰ ਬਾਕਸ, ਖੁੱਲ੍ਹੀਆਂ ਤਾਰਾਂ ਨੇ ਵਧਾਈ ਲੋਕਾਂ ਦੀ ਚਿੰਤਾ

ਰਾਜਪੁਰਾ 28 ਜੁਲਾਈ 2026: ਰਾਜਪੁਰਾ ਦੀ ਇੰਦਰਾ ਮਾਰਕੀਟ ਵਿੱਚ ਬਿਜਲੀ ਦੇ ਮੀਟਰ ਬਾਕਸ ਲਟਕਦੇ ਹੋਏ ਅਤੇ ਖੁੱਲ੍ਹੀਆਂ ਤਾਰਾਂ ਨਜ਼ਰ ਆਉਣ ਕਾਰਨ ਦੁਕਾਨਦਾਰਾਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਖੁੱਲ੍ਹੇ ਬਾਕਸ ਅਤੇ ਤਾਰਾਂ ਕਦੇ ਵੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।

ਬਾਜ਼ਾਰ ਵਿੱਚ ਕਈ ਥਾਵਾਂ ‘ਤੇ ਮੀਟਰ ਬਾਕਸਾਂ ਦੇ ਢੱਕਣ ਟੁੱਟੇ ਹੋਏ ਹਨ ਅਤੇ ਤਾਰਾਂ ਬਾਹਰ ਲਟਕ ਰਹੀਆਂ ਹਨ। ਬਾਰਿਸ਼ ਦੇ ਮੌਸਮ ਵਿੱਚ ਇਹ ਹੋਰ ਵੀ ਖਤਰਨਾਕ ਬਣ ਗਿਆ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਛੋਟੇ ਬੱਚੇ ਅਤੇ ਬਜ਼ੁਰਗ ਇਸ ਖੇਤਰ ਵਿੱਚੋਂ ਲੰਘਦੇ ਸਮੇਂ ਡਰਦੇ ਹਨ।

ਇਸ ਮੁੱਦੇ ਨੂੰ ਲੈ ਕੇ ਬਹਾਵਲਪੁਰ ਵੈਲਫੇਅਰ ਮਹਾਸੰਘ ਦੇ ਪ੍ਰਧਾਨ ਅਤੇ ਹਲਕਾ ਸੇਵਾਦਾਰ ਕ੍ਰਿਸ਼ਨ ਕੁਕਰੇਜਾ ਮਾਰਕੀਟ ਦੇ ਦੁਕਾਨਦਾਰਾਂ ਨਾਲ ਮਿਲ ਕੇ XEN PSPCL ਰਾਜਪੁਰਾ ਨੂੰ ਮੰਗ ਕੀਤੀ ਕਿ ਲਟਕਦੇ ਮੀਟਰ ਬਾਕਸਾਂ ਨੂੰ ਤੁਰੰਤ ਠੀਕ ਕਰਕੇ ਕਵਰ ਕੀਤਾ ਜਾਵੇ ਅਤੇ ਖੁੱਲ੍ਹੀਆਂ ਤਾਰਾਂ ਨੂੰ ਸੁਰੱਖਿਅਤ ਕੀਤਾ ਜਾਵੇ। ਕ੍ਰਿਸ਼ਨ ਕੁਕਰੇਜਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੌਕੇ ‘ਤੇ ਹੀ XEN ਸਾਹਿਬ ਨੂੰ ਫੋਨ ਕਰਕੇ ਸਮੱਸਿਆ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਕਾਲ ਰਿਸੀਵ ਨਹੀਂ ਕੀਤੀ ਗਈ।

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ, ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਿਆ ਜਾ ਸਕੇ। ਇਸ ਮੌਕੇ ਤੇ ਮਹਿੰਦਰ ਬੱਬਰ ਜਦੋਂ ਵਪਾਰ ਮੰਡਲ ਰਾਜਪੁਰਾ ਜਨਰਲ ਸੈਕਟਰੀ , ਸੁਸ਼ੀਲ ਉਤਰੇਜਾ ਉਮੇਸ਼ ਬੱਬਰ ਮਦਨ ਲਾਲ ਹਰੀਸ਼ ਕੁਮਾਰ ਅਤੇ ਰਵੀ ਸਚਦੇਵਾ ਐਨਡੀ ਅਰੋੜਾ ਸਮਾਜ ਸੇਵੀ ਬਲਜਿੰਦਰ ਬਲਜਿੰਦਰ ਅਤੇ ਹੋਰ ਸਮਾਜ ਸੇਵੀ ਮੌਜੂਦ ਰਹੇ|

Read More: ‘ਆਪ’ ਦੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਡੀਜੀਪੀ ਨੂੰ ਲਿਖੀ ਚਿੱਠੀ, ਜਾਣੋ ਕੀ ਕਿਹਾ

 

ਵਿਦੇਸ਼

Scroll to Top