5 ਮਈ 2025: ਉਜੈਨ ਦੇ ਮਹਾਕਾਲ ਮੰਦਰ (Mahakal Temple) ਦੇ ਗੇਟ ਨੰਬਰ 1 ‘ਤੇ ਅਵੰਤਿਕਾ ਗੇਟ ਕੰਟਰੋਲ ਰੂਮ ਦੇ ਉੱਪਰ ਸੋਲਰ ਪੈਨਲ ਦੇ ਕੰਟਰੋਲ ਰੂਮ ਅਤੇ ਬੈਟਰੀ ਵਿੱਚ ਅੱਗ ਲੱਗ ਗਈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦੌਰਾਨ ਮੰਦਰ ਵਿੱਚ ਸ਼ਰਧਾਲੂਆਂ ਦਾ ਪ੍ਰਵੇਸ਼ ਕੁਝ ਸਮੇਂ ਲਈ ਰੋਕਣਾ ਪਿਆ।
ਉਥੇ ਹੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ (Fire brigade) ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਇਆ। ਮਹਾਕਾਲ ਮੰਦਰ ਦੇ ਪ੍ਰਸ਼ਾਸਕ ਪ੍ਰਥਮ ਕੌਸ਼ਿਕ ਨੇ ਕਿਹਾ, ਕੰਟਰੋਲ ਰੂਮ ਦੀ ਛੱਤ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਏਅਰ ਕੁਆਲਿਟੀ ਮੈਨੇਜਮੈਂਟ ਸਿਸਟਮ ਦੀ ਬੈਟਰੀ ਵਿੱਚ ਅੱਗ ਲੱਗ ਗਈ ਸੀ, ਜਿਸ ‘ਤੇ ਤੁਰੰਤ ਕਾਬੂ ਪਾ ਲਿਆ ਗਿਆ।
ਦੱਸ ਦੇਈਏ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ (report) ਨਹੀਂ ਹੈ, ਸਿਰਫ਼ ਬੈਟਰੀਆਂ ਨੂੰ ਨੁਕਸਾਨ ਪਹੁੰਚਿਆ ਹੈ। ਫਿਲਹਾਲ ਬੈਟਰੀ (battery) ਵਿੱਚ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੈ। ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ, ਮੰਦਰ ਦਾ ਦਰਵਾਜ਼ਾ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।
Read More: ਜੈਪੁਰ ‘ਚ ਬਿਜਲੀ ਡਿੱਗਣ ਕਾਰਨ 5 ਸਾਲਾ ਬੱਚੀ ਦੀ ਮੌ.ਤ, ਦੇਹਰਾਦੂਨ ‘ਚ ਫਟੇ ਬੱਦਲ




