ਚੰਡੀਗੜ੍ਹ, 09 ਮਾਰਚ 2023: 2013 ਬੈਚ ਦੀ ਪੰਜਾਬ ਕੇਡਰ ਦੀ ਆਈਪੀਐੱਸ ਕੰਵਰਦੀਪ ਕੌਰ ਨੇ ਅੱਜ ਸਵੇਰੇ ਚੰਡੀਗੜ੍ਹ ਦੇ ਐਸਐਸਪੀ (SSP Chandigarh) ਵਜੋਂ ਚਾਰਜ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਗ੍ਰਹਿ ਮੰਤਰਾਲੇ ਨੇ 2013 ਬੈਚ ਦੀ ਆਈਪੀਐਸ ਕੰਵਰਦੀਪ ਕੌਰ ਨੂੰ SSP ਦੇ ਅਹੁਦੇ ਲਈ ਤਾਇਨਾਤ ਕੀਤਾ ਸੀ । 2009 ਬੈਚ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਦੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਅਚਾਨਕ ਵਾਪਸ ਆਉਣ ਤੋਂ ਬਾਅਦ ਐਸਐਸਪੀ (ਯੂਟੀ) ਦਾ ਇਹ ਅਹੁਦਾ ਖਾਲੀ ਪਿਆ ਸੀ।
ਜੂਨ 19, 2026 10:23 ਬਾਃ ਦੁਃ




