ED Raid on Sham Arora

ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੇ ਘਰ ED ਦੀ ਛਾਪੇਮਾਰੀ

ਹੁਸ਼ਿਆਰਪੁਰ 02 ਨਵੰਬਰ 2026: ਸੋਮਵਾਰ ਸਵੇਰੇ ਹੁਸ਼ਿਆਰਪੁਰ ‘ਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਇੱਕ ਟੀਮ ਨੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਸੁੰਦਰ ਸ਼ਾਮ ਅਰੋੜਾ ਦੇ ਘਰ ਛਾਪਾ ਮਾਰਿਆ ਹੈ।

ਰਿਪੋਰਟਾਂ ਅਨੁਸਾਰ, ਈਡੀ ਅਧਿਕਾਰੀ ਸਵੇਰੇ 5 ਵਜੇ ਦੇ ਕਰੀਬ ਤਿੰਨ ਗੱਡੀਆਂ ‘ਚ ਜੋਧਾ ਮੱਲ ਰੋਡ ‘ਤੇ ਅਰੋੜਾ ਦੇ ਘਰ ਪਹੁੰਚੇ ਅਤੇ ਸਿੱਧੇ ਘਰ ‘ਚ ਦਾਖਲ ਹੋਏ। ਰਿਹਾਇਸ਼ ਦੇ ਆਲੇ-ਦੁਆਲੇ ਸੁਰੱਖਿਆ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੁੰਦਰ ਸ਼ਾਮ ਅਰੋੜਾ ਵੀ ਉਸ ਸਮੇਂ ਆਪਣੀ ਰਿਹਾਇਸ਼ ਦੇ ਅੰਦਰ ਮੌਜੂਦ ਸਨ।

ਫਿਲਹਾਲ, ਈਡੀ ਟੀਮ ਦੀ ਜਾਂਚ ਜਾਂ ਕਾਰਵਾਈ ਦੇ ਅਸਲ ਉਦੇਸ਼ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਨਾ ਹੀ ਅਧਿਕਾਰੀਆਂ ਵੱਲੋਂ ਜਾਂਚ ਬਾਰੇ ਕੋਈ ਬਿਆਨ ਜਾਰੀ ਕੀਤਾ ਗਿਆ ਹੈ। ਪਰ ਜਾਂਚ ਦੇ ਕਾਰਨਾਂ ਦੀ ਪੁਸ਼ਟੀ ਅਧਿਕਾਰਤ ਜਾਣਕਾਰੀ ਮਿਲਣ ਤੋਂ ਬਾਅਦ ਹੀ ਕੀਤੀ ਜਾਵੇਗੀ।

ਵਿਦੇਸ਼

Scroll to Top