The Creative Bees

ਰਚਨਾਤਮਕਤਾ ਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ‘ਚ ਨਵੀਨਤਾਕਾਰੀ ਉਤਪਾਦਾਂ ਨਾਲ ਜਿੱਤਿਆ ਸਭ ਦਾ ਦਿਲ

ਚੰਡੀਗੜ੍ਹ, 01 ਨਵੰਬਰ 2026: ਛੋਟੀ ਉਮਰ ਤੋਂ ਹੀ ਬੱਚਿਆਂ ‘ਚ ਉੱਦਮੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਪ੍ਰੈਪ ਰਾਈਟ ਇੰਸਟੀਚਿਊਟ, ਪੰਚਕੂਲਾ ਵੱਲੋਂ ਐਤਵਾਰ ਨੂੰ ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ, ਸੈਕਟਰ 26, ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਉੱਦਮਤਾ ਸਮਾਗਮ ‘ਕਿਡਪ੍ਰਿਨਿਓਰ’ ਕਰਵਾਇਆ ਗਿਆ।

ਇਸ ਵਿਲੱਖਣ ਪਹਿਲਕਦਮੀ ‘ਚ 6 ਤੋਂ 15 ਸਾਲ ਦੀ ਉਮਰ ਦੇ ਉੱਭਰਦੇ ਬਾਲ ਉੱਦਮੀਆਂ ਨੇ ਭਾਗ ਲਿਆ। ਇੱਥੇ ਲਗਾਏ ਗਏ 104 ਸਟਾਲਾਂ ਨੇ ਬੱਚਿਆਂ ਨੂੰ ਆਪਣੀ ਰਚਨਾਤਮਕਤਾ ਅਤੇ ਵਪਾਰਕ ਸਮਝ ਦਾ ਪ੍ਰਦਰਸ਼ਨ ਕਰਨ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ।

ਇਹਨਾਂ ‘ਚੋਂ ਸਭ ਤੋਂ ਵੱਧ ਧਿਆਨ ਖਿੱਚਣ ਵਾਲਾ ਸਟਾਲ ‘ਦਿ ਕ੍ਰਿਏਟਿਵ ਬੀਜ਼ ਚਾਰ ਬਾਲ ਉਮਰ ਦੇ ਉੱਦਮੀਆਂ ਅਬੀਰ ਗੋਇਲ, ਰਿਆਨਾ ਗੋਇਲ, ਸੁਹਾਨੀ ਸਿੰਗਲਾ ਅਤੇ ਸੀਆ ਗੋਇਲ ਵੱਲੋਂ ਲਗਾਇਆ ਗਿਆ ਸੀ।

ਇਹਨਾਂ ਛੋਟੇ ਬੱਚਿਆਂ ਨੇ ਅਨੋਖੀ ਸਟੇਸ਼ਨਰੀ, ਮੋਤੀਆਂ ਵਾਲੇ ਦਿਲ ਦੇ ਆਕਾਰ ਦੇ ਸ਼ੀਸ਼ੇ, ਟਰੈਂਡੀ ਪੈਰਾਕਾਰਡ ਬੈਗ ਚਾਰਮਜ਼, ਹੱਥ ਨਾਲ ਪੇਂਟ ਕੀਤੇ ਪਾਊਚ, ਟੋਟ ਬੈਗ ਅਤੇ ਡੀ.ਆਈ.ਵਾਈ. ਕਿੱਟਾਂ ਵਰਗੀਆਂ ਆਪਣੇ ਰਚਨਾਤਮਕ ਅਤੇ ਖੂਬਸੂਰਤ ਉਤਪਾਦਾਂ ਨਾਲ ਸਭ ਦਾ ਦਿਲ ਜਿੱਤ ਲਿਆ।

ਇਸ ਸਮਾਗਮ ਨੇ ਨਾ ਕੇਵਲ ਨਵੀਨਤਾ ਦਾ ਜਸ਼ਨ ਮਨਾਇਆ, ਸਗੋਂ ਬੱਚਿਆਂ ਨੂੰ ਸੁਤੰਤਰ ਤੌਰ ‘ਤੇ ਸੋਚਣ, ਮਿਲ ਕੇ ਕੰਮ ਕਰਨ ਅਤੇ ਆਪਣੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ਵੀ ਉਤਸ਼ਾਹਿਤ ਕੀਤਾ।

Read More: ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੇ ਸਨਮਾਨ ‘ਚ ਵਿਗਿਆਨਕ ਖੋਜ ਕਰਨ ਲਈ ਹਰ ਸਾਲ 1 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ

ਵਿਦੇਸ਼

Scroll to Top