Case of Gang-rape of a 22-Year-Old Woman

ਦਿੱਲੀ ਦੇ ਕੈਫੇ ‘ਚ 22 ਸਾਲਾ ਔਰਤ ਨਾਲ ਗੈਂ.ਗ.ਰੇ.ਪ ਦਾ ਮਾਮਲਾ, ਦੋ ਔਰਤਾਂ ਸਮੇਤ ਤਿੰਨ ਗ੍ਰਿਫ਼.ਤਾਰ

ਨਵੀਂ ਦਿੱਲੀ,25 ਨਵੰਬਰ 2026 : ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਵਿੱਚ ਇੱਕ 22 ਸਾਲਾ ਔਰਤ ਨਾਲ ਕਥਿਤ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਦੋਸ਼ ਮੁਤਾਬਕ, ਕੈਫੇ ਵਿੱਚ ਦੇਰ ਰਾਤ ਹੋਈ ਪਾਰਟੀ ਦੌਰਾਨ ਦੋ ਵਿਅਕਤੀਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ, ਜਦਕਿ ਹੋਰ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ।

ਪੁਲਿਸ ਅਨੁਸਾਰ, ਔਰਤ ਆਪਣੇ ਜਾਣ-ਪਛਾਣ ਵਾਲੇ ਛੇ ਹੋਰ ਲੋਕਾਂ ਨਾਲ ‘ਸਲਤਨਤ’ ਕੈਫੇ ਪਹੁੰਚੀ ਸੀ। ਕੈਫੇ ਬੰਦ ਹੋਣ ਦੇ ਬਾਵਜੂਦ ਚਾਬੀ ਦੀ ਮਦਦ ਨਾਲ ਇਸ ਨੂੰ ਮੁੜ ਖੋਲ੍ਹਿਆ ਗਿਆ ਅਤੇ ਉੱਥੇ ਪਾਰਟੀ ਕੀਤੀ ਗਈ। ਪਾਰਟੀ ਸਵੇਰੇ ਕਰੀਬ 3:30 ਵਜੇ ਖ਼ਤਮ ਹੋਈ।

ਪੀੜਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਗੈਂਗਰੇਪ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਦੋ ਔਰਤਾਂ ਅਤੇ ਇੱਕ ਪੁਰਸ਼ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ ਸ਼ੱਕੀਆਂ ਦੀ ਭਾਲ ਜਾਰੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

READ MORE : PU ਦੇ ਨਵੇਂ VC ਦੀ ਜੁਆਇਨਿੰਗ ‘ਚ ਦੇਰੀ, ਜਾਣੋ ਕਦੋਂ ਸੰਭਾਲਣਗੇ ਅਹੁਦਾ

ਵਿਦੇਸ਼

Scroll to Top