ਮੁੰਬਈ, 19 ਨਵੰਬਰ 2026: ਮੁੰਬਈ ਦੇ ਭਿੰਡੀ ਬਾਜ਼ਾਰ ਖੇਤਰ ‘ਚ ਸਥਿਤ ਹਾਜੀ ਇਸਮਾਈਲ ਹਾਜੀ ਹਬੀਬ ਮੁਸਾਫਿਰਖਾਨਾ ਨੂੰ ਢਾਹੁਣ ਦਾ ਕੰਮ ਵੀਰਵਾਰ ਸਵੇਰੇ ਸ਼ੁਰੂ ਹੋਇਆ। ਬੀਐਮਸੀ ਟੀਮ ਨੇ ਬੁਲਡੋਜ਼ਰ ਅਤੇ ਭਾਰੀ ਮਸ਼ੀਨਰੀ ਨਾਲ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ। ਹਾਲਾਂਕਿ, ਬੰਬੇ ਹਾਈ ਕੋਰਟ ਨੇ ਇਸ ਤੋਂ ਥੋੜ੍ਹੀ ਦੇਰ ਬਾਅਦ ਢਾਹੁਣ ‘ਤੇ ਰੋਕ ਲਗਾ ਦਿੱਤੀ।
ਇਹ ਮੁਸਾਫਿਰਖਾਨਾ ਕਦੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਅਤੇ ਉਸਦੇ ਪਰਿਵਾਰ ਦਾ ਨਿਵਾਸ ਸਥਾਨ ਸੀ। ਢਾਹੁਣ ਲਈ ਵੱਡੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਮੁਸਾਫਿਰਖਾਨਾ ਨੂੰ ਢਾਹੁਣ ਲਈ ਜੇਸੀਬੀ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਸੀ। ਮਸ਼ੀਨਰੀ ਦੀ ਮੱਦਦ ਨਾਲ ਤੋੜੇ ਗਏ ਹਿੱਸਿਆਂ ਨੂੰ ਵੀ ਹਟਾਇਆ ਜਾ ਰਿਹਾ ਹੈ। ਹਾਲਾਂਕਿ, ਢਾਹੁਣ ਦੀ ਕਾਰਵਾਈ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਰੋਕ ਲਗਾ ਦਿੱਤੀ।
ਨਿਊਜ਼ ਏਜੰਸੀ ਪੀਟੀਆਈ ਦੇ ਮੁਤਾਬਕ, ਬੀਐਮਸੀ ਅਧਿਕਾਰੀਆਂ ਨੇ ਕਿਹਾ, “ਭਿੰਡੀ ਬਾਜ਼ਾਰ ਖੇਤਰ ‘ਚ ਪਾਕਮੋਡੀਆ ਸਟਰੀਟ ‘ਤੇ ਸਥਿਤ ਹਾਜੀ ਇਸਮਾਈਲ ਹਾਜੀ ਹਬੀਬ ਮੁਸਾਫਿਰਖਾਨਾ ਇਮਾਰਤ ਨੂੰ ਢਾਹੁਣ ਦਾ ਕੰਮ ਭਾਰੀ ਪੁਲਿਸ ਸੁਰੱਖਿਆ ਹੇਠ ਸ਼ਾਂਤੀਪੂਰਵਕ ਸ਼ੁਰੂ ਹੋਇਆ।”
ਬੰਬੇ ਹਾਈ ਕੋਰਟ ਨੇ ਬੁੱਧਵਾਰ ਤੱਕ ਘਟਨਾ ਸਥਾਨ ‘ਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਦਾ ਆਦੇਸ਼ ਦਿੱਤਾ ਹੈ। ਸੁਣਵਾਈ ਦੌਰਾਨ, ਪਟੀਸ਼ਨਕਰਤਾ ਅਤੇ ਬੀਐਮਸੀ ਦੇ ਵਕੀਲਾਂ ਨੂੰ ਕਈ ਸਵਾਲ ਪੁੱਛੇ ਗਏ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਹ ਦੋ ਵੱਖ-ਵੱਖ ਮਾਮਲਿਆਂ ਨਾਲ ਨਜਿੱਠ ਰਹੀ ਹੈ ਅਤੇ ਤੱਥਾਂ ਬਾਰੇ ਕੋਈ ਉਲਝਣ ਨਹੀਂ ਹੋਣੀ ਚਾਹੀਦੀ।
Read More: ਨਾਬਾਲਗ ਲੜਕੀ ਨਾਲ ਵਿਆਹ ਕਰਨ ਵਾਲੇ ਪੁਰਸ਼ ਨੂੰ ਹੋ ਸਕਦੀ ਹੈ ਦੋ ਸਾਲ ਕੈਦ ਜਾਂ 1 ਲੱਖ ਰੁਪਏ ਤੱਕ ਦਾ ਜੁਰਮਾਨਾ




