ਪਲਸੌਰਾ ਸ਼ਾਖਾ

ਪਿੰਗਲਵਾੜਾ ਦੀ ਪਲਸੌਰਾ ਸ਼ਾਖਾ ‘ਚ ਭਗਤ ਪੂਰਨ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਲਗਾਇਆ ਖੂਨਦਾਨ ਕੈਂਪ

ਚੰਡੀਗੜ੍ਹ, 6 ਜੂਨ, 2025: ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਨੇ ਪੁਲਸੌਰਾ, ਚੰਡੀਗੜ੍ਹ ਵਿਖੇ ਪਿੰਗਲਵਾੜਾ ਸ਼ਾਖਾ ਵਿਖੇ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭਾਗ ਪਾਏ ਗਏ |

ਇਸ ਮੌਕੇ ਡਾ. ਬੀ.ਆਰ. ਅੰਬੇਡਕਰ ਇੰਸਟੀਚਿਊਟ ਫੇਜ਼-6 ਮੋਹਾਲੀ ਦੀ ਟੀਮ ਅਤੇ ਮੈਡੀਕਲ ਕੈਂਪ ਫ਼ਾਇਵ ਰੀਵਰ ਸੰਸਥਾ ਨੇ ਆਪਸੀ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ | ਇਸ ਖੂਨਦਾਨ ਕੈਂਪ ਦਾ ਉਦਘਾਟਨ ਸੀ.ਜੇ.ਐਮ.-ਕਮ-ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਵੱਲੋਂ ਕੀਤਾ | ਇਸਦੇ ਨਾਲ ਹੀ ਮੈਡੀਕਲ ਕੈਂਪ ਦਾ ਉਦਘਾਟਨ ਪਿੰਗਲਵਾੜਾ ਦੇ ਨਿਸ਼ਕਾਮ ਸੇਵਕ, ਸੇਵਾਮੁਕਤ ਏ.ਡੀ.ਜੀ.ਪੀ. ਜਤਿੰਦਰ ਸਿੰਘ ਔਲਖ ਅਤੇ ਪੀ.ਸੀ. ਜੈਨ ਵੱਲੋਂ ਕੀਤਾ ਗਿਆ।

ਇਸ ਦੌਰਾਨ ਪਿੰਗਲਵਾੜਾ ਦੇ ਸਮਾਜ ਸੇਵਕ ਹਰਪਾਲ ਸਿੰਘ ਨੇ ਦੱਸਿਆ ਕਿ ਪਲਸੌਰਾ ਸ਼ਾਖਾ ‘ਚ ਵਿਸ਼ੇਸ਼ ਬੱਚਿਆਂ ਲਈ ਇੱਕ ਸਕੂਲ ਵੀ ਚਲਾਇਆ ਜਾ ਰਿਹਾ ਹੈ ਅਤੇ ਇਸ ਸਕੂਲ ਦੇ ਵਿਦਿਆਰਥੀਆਂ ਨੇ ਸੂਬਾ ਪੱਧਰੀ ਮੁਕਾਬਲਿਆਂ ‘ਚ ਤਮਗੇ ਜਿੱਤੇ ਹਨ। ਇਸ ਤੋਂ ਇਲਾਵਾ, ਇੱਥੇ ਮਰੀਜ਼ਾਂ ਲਈ ਮੁਫ਼ਤ ਦੰਦਾਂ ਦੀ ਦੇਖਭਾਲ ਅਤੇ ਫਿਜ਼ੀਓਥੈਰੇਪੀ ਸੈਂਟਰ ਵੀ ਚੱਲ ਰਿਹਾ ਹੈ।

ਇਸ ਸਮਾਗਮ ਮੌਕੇ ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ, ਪਿੰਗਲਵਾੜਾ ਦੇ ਨਿਸ਼ਕਾਮ ਸੇਵਕ ਬ੍ਰਾਂਚ ਇੰਚਾਰਜ ਐਚ ਸੀ ਗੁਲਾਟੀ, ਨਿਸ਼ਕਾਮ ਸੇਵਕ ਮਹਿੰਦਰ ਸਿੰਘ ਨਿਰਮਲ ਸਿੰਘ, ਕੌਂਸਲਰ ਮਨੋਵਰ, ਫਿਲਮ ਡਾਇਰੈਕਟਰ ਔਜਸਵੀ, ਜ਼ਿਲਾ ਅਦਾਲਤ ਤੋਂ ਸ਼ਿਵ, ਵਿਸ਼ਾਲ ਤੇ ਪਿੰਗਲਵਾੜਾ ਦੀ ਸਮੁੱਚੀ ਟੀਮ ਵਿਸ਼ੇਸ਼ ਤੌਰ ‘ਤੇ ਮੌਜੂਦ ਸੀ।

Read More: ਕੇਂਦਰੀ ਮੰਤਰੀ ਮਨੋਹਰ ਲਾਲ ਦੇ ਜਨਮ ਦਿਨ ‘ਤੇ ਪੰਚਕੂਲਾ ‘ਚ ਲਗਾਇਆ ਖੂਨਦਾਨ ਕੈਂਪ

Scroll to Top