Nitin Nabin arrives in Jalandhar

BJP ਕੌਮੀ ਪ੍ਰਧਾਨ ਨਿਤਿਨ ਨਬੀਨ ਜਲੰਧਰ ਪਹੁੰਚੇ, ਕੇਵਲ ਸਿੰਘ ਢਿੱਲੋਂ ਨੇ ਕੀਤਾ ਸਵਾਗਤ

ਜਲੰਧਰ, 18 ਨਵੰਬਰ 2026: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਇਸ ਲੜੀ ਤਹਿਤ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਅੱਜ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦਾ ਪੰਜਾਬ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਵਾਗਤ ਕੀਤਾ।

ਨਿਤਿਨ ਨਬੀਨ ਜਲੰਧਰ ਤੋਂ 16 ਦਿਨਾਂ “ਸਮਰਸਤਾ ਸੰਕਲਪ ਯਾਤਰਾ” ਨੂੰ ਹਰੀ ਝੰਡੀ ਦੇਣਗੇ। ਇਹ ਪੰਜਾਬ ਅਤੇ ਹੋਰ ਸੂਬਿਆਂ ‘ਚ ਦਲਿਤ ਵੋਟਰਾਂ ਤੱਕ ਪਹੁੰਚਣ ਲਈ ਭਾਜਪਾ ਦੀ ਇੱਕ ਵੱਡੀ ਮੁਹਿੰਮ ਹੈ। ਇਹ ਸੱਤ ਸੂਬਿਆਂ ‘ਚ ਯਾਤਰਾ ਕਰੇਗੀ ਅਤੇ 3 ਦਸੰਬਰ ਨੂੰ ਕਾਸ਼ੀ ‘ਚ ਸਮਾਪਤ ਹੋਵੇਗੀ।

ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਨਿਤਿਨ ਨਵੀਨ ਦੀ ਫੇਰੀ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਸੰਬੰਧੀ ਸਥਿਤੀ ਨੂੰ ਵੀ ਸਪੱਸ਼ਟ ਕਰ ਸਕਦੀ ਹੈ। ਹਾਲਾਂਕਿ, ਪਾਰਟੀ ਇਸਨੂੰ ਸਿਰਫ਼ ਸਮਰਸਤਾ ਪ੍ਰੋਗਰਾਮ ਤੱਕ ਸੀਮਤ ਠਹਿਰਾ ਰਹੀ ਹੈ।

Read More: ਪੰਜਾਬ ਸਰਕਾਰ ਦੀ ਤਾਲਮੇਲ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ 5 ਮੈਂਬਰੀ ਕਮੇਟੀ ਦੀ ਬੈਠਕ ਸ਼ੁਰੂ

ਵਿਦੇਸ਼

Scroll to Top