ਸਪੋਰਟਸ, 19 ਅਗਸਤ 2026: BAN ਬਨਾਮ AUS: ਆਸਟ੍ਰੇਲੀਆ ਨੇ 22 ਅਗਸਤ ਤੋਂ ਮੈਕੇ ‘ਚ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਦੂਜੇ ਟੈਸਟ ਲਈ ਆਪਣੀ 13 ਮੈਂਬਰੀ ਟੀਮ ‘ਚ ਇੱਕ ਬਦਲਾਅ ਕੀਤਾ ਹੈ। ਪਹਿਲੇ ਟੈਸਟ ‘ਚ ਨੌਂ ਵਿਕਟਾਂ ਦੀ ਹਾਰ ਤੋਂ ਬਾਅਦ ਓਪਨਰ ਜੈਕ ਵੈਦਰਾਲਡ ਨੂੰ ਟੀਮ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।
ਮੈਥਿਊ ਰੇਨਸ਼ਾ ਦੀ ਵੈਦਰਾਲਡ ਦੀ ਜਗ੍ਹਾ ਵਾਪਸੀ ਹੋਈ ਹੈ। ਇਹ ਸਿਰਫ਼ ਇੱਕ ਟੈਸਟ ਤੋਂ ਬਾਅਦ ਆਸਟ੍ਰੇਲੀਆ ਦੀ ਸਫਲ ਐਸ਼ੇਜ਼ ਓਪਨਿੰਗ ਸਾਂਝੇਦਾਰੀ ਟ੍ਰੈਵਿਸ ਹੈੱਡ ਅਤੇ ਵੈਦਰਲਡ ਦੀ ਸਮਾਪਤੀ ਦਾ ਸੰਕੇਤ ਹੈ।
ਰੇਨਸ਼ਾ ਨੂੰ ਦੂਜੇ ਟੈਸਟ ‘ਚ ਟ੍ਰੈਵਿਸ ਹੈੱਡ ਦੇ ਨਾਲ ਓਪਨਿੰਗ ਕਰਨ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਹੈ। ਹਾਲਾਂਕਿ, ਆਸਟ੍ਰੇਲੀਆ ਨੇ ਬੱਲੇਬਾਜ਼ੀ ਕ੍ਰਮ ਨੂੰ ਅੰਤਿਮ ਰੂਪ ਨਹੀਂ ਦਿੱਤਾ ਹੈ। ਵਿਕਟਕੀਪਰ-ਬੱਲੇਬਾਜ਼ ਜੋਸ਼ ਇੰਗਲਿਸ ਵੀ ਇੱਕ ਵਿਕਲਪ ਹੈ। ਉਨ੍ਹਾਂ ਨੇ ਪਿਛਲੇ ਸਾਲ ਇੰਗਲੈਂਡ ਲਾਇਨਜ਼ ਵਿਰੁੱਧ ਕ੍ਰਿਕਟ ਆਸਟ੍ਰੇਲੀਆ ਇਲੈਵਨ ਲਈ ਓਪਨਿੰਗ ਕਰਦੇ ਹੋਏ 40 ਅਤੇ ਨਾਬਾਦ 125 ਦੌੜਾਂ ਬਣਾਈਆਂ ਸਨ।
30 ਸਾਲਾ ਰੇਨਸ਼ਾ ਨੇ ਆਖਰੀ ਵਾਰ 2023 ‘ਚ ਦਿੱਲੀ ਵਿੱਚ ਭਾਰਤ ਵਿਰੁੱਧ ਟੈਸਟ ਖੇਡਿਆ ਸੀ। ਉਨ੍ਹਾਂ ਨੇ ਪਿਛਲੇ ਸ਼ੈਫੀਲਡ ਸ਼ੀਲਡ ਸੀਜ਼ਨ ‘ਚ 10 ਪਾਰੀਆਂ ‘ਚ ਤਿੰਨ ਸੈਂਕੜੇ ਲਗਾਏ ਸਨ, ਜਿਸਦੀ ਔਸਤ 50 ਦੇ ਨੇੜੇ ਸੀ। ਉਸਦੇ ਮੈਕੇ ‘ਚ ਗ੍ਰੇਟ ਬੈਰੀਅਰ ਰੀਫ ਅਰੇਨਾ ‘ਚ ਪਹਿਲੀ ਸ਼੍ਰੇਣੀ ਕ੍ਰਿਕਟ ‘ਚ ਦੋ ਸੈਂਕੜੇ ਵੀ ਹਨ।
ਬੰਗਲਾਦੇਸ਼ ਟੈਸਟ ਸੀਰੀਜ਼ ‘ਚ 1-0 ਨਾਲ ਅੱਗੇ
ਬੰਗਲਾਦੇਸ਼ ਦੋ ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਬੰਗਲਾਦੇਸ਼ ਨੇ ਡਾਰਵਿਨ ਵਿੱਚ ਪਹਿਲਾ ਟੈਸਟ 9 ਵਿਕਟਾਂ ਨਾਲ ਜਿੱਤਿਆ। ਦੂਜਾ ਟੈਸਟ 22 ਤੋਂ 26 ਅਗਸਤ ਤੱਕ ਮੈਕੇ ਦੇ ਗ੍ਰੇਟ ਬੈਰੀਅਰ ਰੀਫ ਅਰੇਨਾ ਵਿਖੇ ਖੇਡਿਆ ਜਾਵੇਗਾ। ਮੈਚ ਸਥਾਨਕ ਸਮੇਂ ਅਨੁਸਾਰ ਸਵੇਰੇ 10:00 ਵਜੇ ਸ਼ੁਰੂ ਹੋਵੇਗਾ। ਆਸਟ੍ਰੇਲੀਆ ਸੀਰੀਜ਼ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ, ਜਦੋਂ ਕਿ ਬੰਗਲਾਦੇਸ਼ ਸੀਰੀਜ਼ ਜਿੱਤਣ ਦਾ ਟੀਚਾ ਰੱਖੇਗਾ।
Read More: IND ਬਨਾਮ SL: ਸ਼੍ਰੀਲੰਕਾ ਖ਼ਿਲਾਫ ਟੈਸਟ ਮੈਚ ਜਿੱਤਣ ਲਈ ਭਾਰਤ 6 ਵਿਕਟਾਂ ਦੂਰ




