ਚੰਡੀਗੜ੍ਹ 3 ਜਨਵਰੀ 2022: ਕੋਰੋਨਾ (Corona) ਨੇ ਫਿਰ ਤੋਂ ਆਪਣੇ ਪੈਰ ਹਰ ਜਗ੍ਹਾ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ਪੱਛਮੀ ਬੰਗਾਲ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਹੁਣ IIT ਖੜਗਪੁਰ (Indian Institute of Technology Kharagpur) ਵਿੱਚ 31 ਵਿਦਿਆਰਥੀ ਅਤੇ ਸਟਾਫ਼ ਕੋਰੋਨਾ (Corona) ਸੰਕਰਮਿਤ ਪਾਏ ਗਏ ਹਨ। ਇਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਆਈਆਈਟੀ ਕੈਂਪਸ ਦੇ ਸਰ ਆਸ਼ੂਤੋਸ਼ ਮੁਖਰਜੀ ਹਾਲ ਵਿੱਚ ਰੱਖਿਆ ਗਿਆ ਹੈ।
ਆਈਆਈਟੀ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ ‘ਤੇ ਰੱਖਣ ਦਾ ਪ੍ਰਬੰਧ ਕੀਤਾ ਹੈ। ਆਈਆਈਟੀ ਕੈਂਪਸ ਵਿੱਚ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਪੂਰੀ ਚੌਕਸੀ ਰੱਖਣ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।IIT ਖੜਗਪੁਰ ਦੇ ਰਜਿਸਟਰਾਰ ਤਮਲ ਨਾਥ ਨੇ ਕਿਹਾ, “ਕੁੱਲ 31 ਸਟਾਫ ਅਤੇ ਵਿਦਿਆਰਥੀ ਸੰਕਰਮਿਤ ਹੋਏ ਹਨ। ਉਨ੍ਹਾਂ ਨੂੰ ਇੱਕ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ| ਉਨ੍ਹਾਂ ਵਿੱਚ ਕੋਰੋਨਾ ਸੰਕਰਮਣ ਦੇ ਬਹੁਤ ਮਾਮੂਲੀ ਲੱਛਣ ਹਨ। ਉਨ੍ਹਾਂ ਦੀ ਚੰਗੀ ਦੇਖਭਾਲ ਅਤੇ ਡਾਕਟਰੀ ਪ੍ਰਬੰਧ ਕੀਤੇ ਗਏ ਹਨ।