US Geological Survey

ਤਾਈਵਾਨ ਦੇ ਉੱਤਰੀ ਹਿੱਸੇ ‘ਚ ਭੂਚਾਲ ਦੇ ਤੇਜ਼ ਝਟਕੇ ਕੀਤੇ ਮਹਿਸੂਸ, ਭੂਚਾਲ ਦੀ ਤੀਬਰਤਾ 6.2 ਰਹੀ

ਚੰਡੀਗੜ੍ਹ 3 ਜਨਵਰੀ 2021: ਅੱਜ ਸ਼ਾਮ ਤਾਈਵਾਨ (Taiwan) ਦੇ ਉੱਤਰੀ ਹਿੱਸੇ ‘ਚ ਭੂਚਾਲ (earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸੂਤਰਾਂ ਦੇ ਮੁਤਾਬਕ ਕਿਤੇ ਵੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ (earthquake) ਦੀ ਤੀਬਰਤਾ 6.2 ਮਾਪੀ ਗਈ ਅਤੇ ਇਸ ਦਾ ਕੇਂਦਰ ਟਾਪੂ ਦੇ ਪੂਰਬੀ ਤੱਟ ‘ਤੇ ਹੁਆਲਿਨ ਸ਼ਹਿਰ ਦੇ ਪੂਰਬ ‘ਚ ਸਮੁੰਦਰ ਤਲ ਤੋਂ 28.7 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।ਰਾਜਧਾਨੀ ਤਾਈਪੇ ਵਿੱਚ ਭੂਚਾਲ ਦੇ ਝਟਕਿਆਂ ਕਾਰਨ ਇਮਾਰਤ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ। ਯੂਐਸਜੀਐਸ ਦੇ ਅਨੁਸਾਰ, ਭਾਵੇਂ ਭੂਚਾਲ ਬਹੁਤ ਤੇਜ਼ ਹੈ, ਇਸ ਨਾਲ ਘੱਟ ਨੁਕਸਾਨ ਹੋਣ ਦੀ ਉਮੀਦ ਹੈ।

Scroll to Top