ਰੋਸ਼ੀਬੀਨਾ ਦੇਵੀ

Asian Games 2026: ਰੋਸ਼ੀਬੀਨਾ ਦੇਵੀ ਨੇ ਏਸ਼ੀਆਈ ਖੇਡਾਂ ‘ਚ ਜਿੱਤਿਆ ਚਾਂਦੀ ਤਗਮਾ

ਸਪੋਰਟਸ, 24 ਸਤੰਬਰ 2026: Asian Games 2026: ਰੋਸ਼ੀਬੀਨਾ ਦੇਵੀ ਨੇ ਏਸ਼ੀਆਈ ਖੇਡਾਂ ਦੇ ਪੰਜਵੇਂ ਦਿਨ ਵੀਰਵਾਰ ਨੂੰ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹ ਮਹਿਲਾ 60 ਕਿਲੋਗ੍ਰਾਮ ਸੈਂਡਾ ਈਵੈਂਟ ਦੇ ਫਾਈਨਲ ‘ਚ ਚੀਨ ਦੀ ਝਾਂਗ ਸ਼ਿਆਓਯੂ ਤੋਂ 0-2 ਨਾਲ ਹਾਰ ਗਈ।

ਇਹ ਏਸ਼ੀਆਈ ਖੇਡਾਂ ਵਿੱਚ ਰੋਸ਼ੀਬੀਨਾ ਦਾ ਲਗਾਤਾਰ ਤੀਜਾ ਤਗਮਾ ਹੈ। ਉਹ ਏਸ਼ੀਆਈ ਖੇਡਾਂ ‘ਚ ਲਗਾਤਾਰ ਤਿੰਨ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਵੁਸ਼ੂ ਖਿਡਾਰਨ ਬਣੀ। ਉਨ੍ਹਾਂ ਨੇ 2018 ‘ਚ ਜਕਾਰਤਾ ‘ਚ ਕਾਂਸੀ ਅਤੇ 2023 ‘ਚ ਹਾਂਗਜ਼ੂ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਰੋਇੰਗ ‘ਚ, ਸਤਨਾਮ ਸਿੰਘ ਅਤੇ ਸਲਮਾਨ ਖਾਨ ਦੀ ਜੋੜੀ 6:13.25 ਮਿੰਟ ਦੇ ਸਮੇਂ ਨਾਲ ਪੁਰਸ਼ ਡਬਲਜ਼ ਸਕਲ ਈਵੈਂਟ ‘ਚ ਤੀਜੇ ਸਥਾਨ ‘ਤੇ ਰਹੀ। ਭਾਰਤ ਨੇ ਹੁਣ ਤੱਕ 14 ਤਗਮੇ ਜਿੱਤੇ ਹਨ, ਜਿਸ ਵਿੱਚ ਇੱਕ ਸੋਨ, ਛੇ ਚਾਂਦੀ ਅਤੇ ਸੱਤ ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤ ਤਗਮੇ ਦੀ ਸੂਚੀ ‘ਚ 14ਵੇਂ ਸਥਾਨ ‘ਤੇ ਹੈ।

ਅਨੰਤਜੀਤ ਸਿੰਘ ਨਾਰੂਕਾ ਅਤੇ ਪਰਿਨਾਜ਼ ਧਾਲੀਵਾਲ ਦੀ ਭਾਰਤੀ ਜੋੜੀ ਨੇ ਸਕੀਟ ਮਿਕਸਡ ਟੀਮ ਈਵੈਂਟ ਦੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ। ਫਾਈਨਲ ‘ਚ ਭਾਰਤ ਦਾ ਸਾਹਮਣਾ ਕਤਰ, ਦੱਖਣੀ ਕੋਰੀਆ ਅਤੇ ਚੀਨ ਨਾਲ ਹੋਵੇਗਾ। ਭਾਰਤ 138 ਦੇ ਕੁੱਲ ਸਕੋਰ ਨਾਲ ਚੌਥੇ ਸਥਾਨ ‘ਤੇ ਰਿਹਾ।

Read More: ਏਸ਼ੀਆਈ ਖੇਡਾਂ 2026: ਮੀਰਾਬਾਈ ਚਾਨੂ ਨੇ ਜਿੱਤਿਆ ਚਾਂਦੀ ਤਗਮਾ, ਜੈ ਮੀਣਾ ਨੇ ਰਚਿਆ ਇਤਿਹਾਸ

ਵਿਦੇਸ਼

Scroll to Top