NCRB

NCRB ਦੀ ਰਿਪੋਰਟ ਮੁਤਾਬਕ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਗਿਣਤੀ ‘ਚ ਪੰਜਾਬ ਦਾ ਤੀਜੇ ਸਥਾਨ ‘ਤੇ

ਚੰਡੀਗੜ੍ਹ 01 ਸਤੰਬਰ 2022: ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਵਲੋਂ ਦੇਸ਼ ‘ਚ ਨਸ਼ਾ ਤਸਕਰੀ ਦੇ ਸੰਬੰਧੀ ਕੁਝ ਅੰਕੜੇ ਜਾਰੀ ਕੀਤੇ ਗਏ ਹਨ | ਇਸਦੇ ਨਾਲ ਹੀ ਕਿਸੇ ਸਮੇਂ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਗਿਣਤੀ ਵਿੱਚ ਦੇਸ਼ ਦੇ ਸਿਖਰ ‘ਤੇ ਰਹਿਣ ਵਾਲਾ ਪੰਜਾਬ ਹੁਣ ਤੀਜੇ ਨੰਬਰ ‘ਤੇ ਆ ਗਿਆ ਹੈ, ਹਾਲਾਂਕਿ ਇਸ ਸ਼੍ਰੇਣੀ ‘ਚ ਰਾਜ ਦੀ ਅਪਰਾਧ ਦਰ 32.8 ਪ੍ਰਤੀ ਲੱਖ ਆਬਾਦੀ ਦੇਸ਼ ਵਿੱਚ ਸਿਖਰ ‘ਤੇ ਹੈ। ਯਾਨੀ ਦਰ ਦੇ ਮੁਤਾਬਕ ਪ੍ਰਤੀ ਲੱਖ ਦੇ ਕਰੀਬ 33 ਵਿਅਕਤੀ ਨਸ਼ਾ ਤਸਕਰੀ ਵਿੱਚ ਸ਼ਾਮਲ ਹਨ।

ਇਸਦੇ ਨਾਲ ਹੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਵੱਲੋਂ ਸਾਲ 2021 ਦੇ ਜਾਰੀ ਸਾਰੇ ਰਾਜਾਂ ਦੇ ਅਪਰਾਧ ਅੰਕੜਿਆਂ ਮੁਤਾਬਕ ਐਨਡੀਪੀਐਸ ਐਕਟ ਦੇ ਤਹਿਤ 10,432 ਐਫਆਈਆਰਜ਼ ਦੇ ਨਾਲ ਉੱਤਰ ਪ੍ਰਦੇਸ਼ ਸਭ ਤੋਂ ਸਿਖ਼ਰ ‘ਤੇ ਸੀ, ਇਸ ਤੋਂ ਬਾਅਦ ਮਹਾਰਾਸ਼ਟਰ 10,078 ਕੇਸਾਂ ਨਾਲ ਦੂਜੇ ਸਥਾਨ ‘ਤੇ ਸੀ ਜਦੋਂ ਕਿ ਪੰਜਾਬ ਵਿੱਚ 9,972 ਕੇਸਾਂ ਨਾਲ ਤੀਜੇ ਸਥਾਨ ‘ਤੇ ਸੀ।

ਇਸਦੇ ਨਾਲ ਹੀ NCRB ਮੁਤਾਬਕ “ਜਿਵੇਂ ਕਿ ਆਬਾਦੀ ਦੇ ਨਾਲ ਅਪਰਾਧ ਵਧਦਾ ਹੈ, ਅਪਰਾਧ ਵਿੱਚ ਵਾਧਾ ਜਾਂ ਕਮੀ ਦਾ ਮੁਲਾਂਕਣ ਕਰਨ ਲਈ ਪ੍ਰਤੀ ਲੱਖ ਆਬਾਦੀ (ਅਪਰਾਧ ਦਰ) ਇੱਕ ਬਿਹਤਰ ਸੂਚਕ ਹੋ ਸਕਦਾ ਹੈ। ਇਸਦੇ ਨਾਲ ਹੀ ਮੁਢਲੀ ਧਾਰਨਾ ਇਹ ਕਿ ਪੁਲਿਸ ਦੇ ਅੰਕੜਿਆਂ ਵਿੱਚ ਉੱਪਰ ਵੱਲ ਵਧਣਾ ਅਪਰਾਧ ਵਿੱਚ ਵਾਧਾ ਦਰਸਾਉਂਦਾ ਹੈ ਅਤੇ ਇਸ ਤਰ੍ਹਾਂ ਪੁਲਿਸ ਦੀ ਅਯੋਗਤਾ ਦਾ ਪ੍ਰਤੀਬਿੰਬ ਗਲਤ ਹੈ। ‘ਅਪਰਾਧ ਵਿੱਚ ਵਾਧਾ’ ਅਤੇ ‘ਪੁਲਿਸ ਵੱਲੋਂ ਅਪਰਾਧ ਦਰਜ ਕਰਨ ਵਿੱਚ ਵਾਧਾ’ ਸਪੱਸ਼ਟ ਤੌਰ ‘ਤੇ ਦੋਵੇਂ ਵੱਖਰੀਆਂ ਚੀਜ਼ਾਂ ਹਨ।

ਇਸਦੇ ਨਾਲ ਹੀ ਪੰਜਾਬ ਦਾ ਨਸ਼ੇ ਦੇ ਸੇਵਨ ਲਈ ਰੱਖਣ ਦੀ ਸ਼੍ਰੇਣੀ ਵਿੱਚ ਸਮੁੱਚੇ ਦੇਸ਼ ਵਿੱਚ 6ਵਾਂ ਸਥਾਨ ਹੈ। ਇਸਦੇ ਲੈਣ ਹੀ ਕੇਰਲਾ (14.3) ਅਤੇ ਅਰੁਣਾਚਲ ਪ੍ਰਦੇਸ਼ (14.2) ਤੋਂ ਬਾਅਦ ਪੰਜਾਬ ਤੀਜੇ ਨੰਬਰ ‘ਤੇ ਹੈ। ਇਸਦੇ ਨਾਲ ਹੀ ਪੰਜਾਬ 2016-2018 ਤੱਕ ਕੇਸਾਂ ਦੀ ਰਜਿਸਟ੍ਰੇਸ਼ਨ ਵਿੱਚ ਦੇਸ਼ ਭਰ ਵਿੱਚ ਸਿਖ਼ਰ ‘ਤੇ ਹੈ। 2019 ਅਤੇ 2020 ਵਿੱਚ ਇਹ ਦੇਸ਼ ਵਿੱਚ ਦੂਜੇ ਨੰਬਰ ‘ਤੇ ਸੀ। ਪੰਜਾਬ ਵਿੱਚ ਨਸ਼ਾ ਤਸਕਰੀ ਇੱਕ ਬਹੁਤ ਵੱਡਾ ਸਮਾਜਿਕ, ਅਪਰਾਧਿਕ ਅਤੇ ਸਿਆਸੀ ਮੁੱਦਾ ਬਣਿਆ ਹੋਇਆ ਹੈ। ਪੰਜਾਬ ਪੁਲਿਸ ਵਲੋਂ ਵੀ ਨਸ਼ਾ ਤਸਕਰਾਂ ਖ਼ਿਲਾਫ ਲਗਾਤਾਰ ਕਰਵਾਈ ਕੀਤੀ ਜਾ ਰਹੀ ਹੈ | ਇਸਦੇ ਨਾਲ ਹੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦਾ ਵੀ ਗਠਨ ਕੀਤਾ ਹੈ |

Scroll to Top