ਐੱਸ.ਏ.ਐੱਸ ਨਗਰ, 22 ਨਵੰਬਰ 2023: ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਮ ਚੋਧਰੀ, ਪੀ.ਸੀ.ਐਸ. ਨੇ ਦੱਸਿਆ ਕਿ 47 ਵਾਂ ਅੰਤਰਰਾਸ਼ਟਰੀ ਵਿਸ਼ਵ ਸਕਿੱਲਸ 2024 ਜੋ ਕਿ ਲਿਓਨ,ਫਰਾਂਸ ਵਿਚ ਹੋਣਾ ਹੈ, ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਹਨਾਂ ਮੁਕਾਬਲਿਆਂ (Skill Competitions) ਦਾ ਮਕਸਦ ਹੁਨਰਮੰਦ ਨੌਜਵਾਨਾਂ ਨੂੰ ਤਿਆਰ ਕਰਨਾ ਅਤੇ ਉਨ੍ਹਾਂ ਦੀ ਸਕਰੀਨਿੰਗ ਕਰਨਾ ਹੈ। ਇਹ ਮੁਕਾਬਲੇ ਚਾਰ ਭਾਗਾਂ ਜਿਵੇਂ ਕਿ ਜ਼ਿਲ੍ਹਾ, ਸੂਬਾਈ, ਖੇਤਰੀ ਅਤੇ ਕੌਮੀ ਪੱਧਰ ਤੇ ਕਰਵਾਏ ਜਾਣਗੇ। ਕੌਮੀ ਪੱਧਰ ਦੇ ਜੇਤੂ ਫਰਾਂਸ ਵਿਖੇ ਆਪਣੇ ਹੁਨਰ ਵਿਖਾਉਣਗੇ। ਇਹ ਮੁਕਾਬਲੇ ਕੁਲ 52 ਟਰੇਡਾਂ ਲਈ ਕਰਵਾਏ ਜਾਣਗੇ |
ਉਨ੍ਹਾਂ ਅੱਗੇ ਦਸਿਆ ਕਿ ਜ਼ਿਲ੍ਹਾ ਪੱਧਰ ਦੇ ਸਕਿੱਲ ਮੁਕਾਬਲੇ (Skill Competitions) ਦਸੰਬਰ ਵਿਚ ਕਰਵਾਏ ਜਾਣਗੇ। ਇਸ ਸੰਬੰਧੀ ਤਰੀਕਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਜਨਮ 1 ਜਨਵਰੀ 2002 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ, ਪਰੰਤੂ ਏਅਰਕ੍ਰਾਫਟ ਮੈਂਟੇਨੈਂਸ , ਮੈਨੂਫੈਕਚਰਿੰਗ ਟੀਮ ਚੈਲੇਂਜ ਅਤੇ ਮੇਕੈਟ੍ਰੋਨਿਕਸ, ਕਲਾਉਡ ਕੰਪਿਊਟਿੰਗ, ਸਾਈਬਰ ਸਕਿਉਰਿਟੀ ਐਂਡ ਵਾਟਰ ਟੈਕਨੋਲੋਜੀ ਅਤੇ ਆਈ ਟੀ ਨੈੱਟਵਰਕ ਕੇਬਲਿੰਗ ਦੇ ਉਮੀਦਵਾਰਾਂ ਦਾ ਜਨਮ 1 ਜਨਵਰੀ ,1999 ਨੂੰ ਜਾਂ ਇਸਤੋਂ ਬਾਅਦ ਵਿਚ ਹੋਇਆ ਹੋਣਾ ਚਾਹੀਦਾ ਹੈ। ਚਾਹਵਾਨ ਉਮੀਦਵਾਰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਲਈ http://www.skillindiadigital.gov.in/home ਤੇ ਜਾ ਕੇ ਅਪਲਾਈ ਕਰ ਸਕਦੇ ਹਨ |
ਉਨ੍ਹਾਂ ਹੁਨਰਮੰਦ ਨੌਜਵਾਨਾਂ, ਆਈ.ਟੀ.ਆਈ, ਪੋਲੀਟੈਕਨਿਕ ਕਾਲਜਾਂ, ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਦਾਅਵੇਦਾਰਾਂ ਨੂੰ ਰਜਿਸਟ੍ਰੇਸ਼ਨ ਲਈ ਵੱਧ ਤੋਂ ਵੱਧ ਇਸ ਜਾਣਕਾਰੀ ਨੂੰ ਸਿਖਿਆਰਥੀਆਂ ਨਾਲ ਸਾਂਝਾਂ ਕਰਨ ਦੀ ਅਪੀਲ ਵੀ ਕੀਤੀ | ਵਧੇਰੇ ਜਾਣਕਾਰੀ ਲਈ www.worldskillsindia.co.in ਦੇ resourse tab ਨੂੰ ਫਾਲੋ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀ ਸ੍ਰੀਮਤੀ ਮਾਨਸੀ ਭਾਂਬਰੀ ਅਤੇ ਸ੍ਰੀ ਜਗਪ੍ਰੀਤ ਸਿੰਘ ਨਾਲ ਕਮਰਾ ਨੰਬਰ 453, ਤੀਜ਼ੀ ਮੰਜਿਲ, ਡੀਸੀ ਕੰਪਲੈਕਸ ਐੱਸ.ਏ.ਐੱਸ ਨਗਰ ਵਿਚ ਆ ਕੇ ਸੰਪਰਕ ਕਰ ਸਕਦੇ ਹਨ।