Dr. Manmohan Singh

ਨਵਜੋਤ ਸਿੱਧੂ ਨੇ ਸਾਬਕਾ PM ਡਾ. ਮਨਮੋਹਨ ਸਿੰਘ ਨੂੰ ਖ਼ਾਸ ਅੰਦਾਜ਼ ‘ਚ ਦਿੱਤੀ ਜਨਮ ਦਿਨ ਦੀ ਵਧਾਈ

ਚੰਡੀਗੜ੍ਹ, 26 ਸਤੰਬਰ 2023: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ (Dr. Manmohan Singh) ਨੂੰ ਅੱਜ ਉਨ੍ਹਾਂ ਦੇ 91ਵੇਂ ਜਨਮ ਦਿਨ ‘ਤੇ ਵੱਖ-ਵੱਖ ਸਿਆਸੀ ਆਗੂ ਸਮੇਤ ਦੇਸ਼ ਭਰ ਦੇ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ | ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਵੀ ਖ਼ਾਸ ਅੰਦਾਜ਼ ਵਿੱਚ ਸਾਬਕਾ ਪ੍ਰਧਾਨ ਮੰਤਰੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।

ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ ਜਦੋਂ ਵੀ ਹਿੰਦੋਸਤਾਨ ਦੀ ਸਿਆਸਤ ਵਿੱਚ ਕਿਰਦਾਰ, ਕਾਬਲੀਅਤ ਅਤੇ ਇਮਾਨਦਾਰੀ ਦਾ ਇਤਿਹਾਸ ਲਿਖਿਆ ਜਾਵੇਗਾ, ਤੁਹਾਡੇ ਨਾਂਅ ਪਹਿਲੇ ਪੇਜ਼ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਨਾਂ ਤੁਹਾਡੇ ਤੋਂ ਪਹਿਲਾਂ ਕੋਈ ਅਜਿਹਾ ਸੀ ਨਾਂ ਤੁਹਾਡੇ ਬਾਅਦ ਕੋਈ ਅਜਿਹਾ ਹੋਵੇਗਾ !

ਨਵਜੋਤ ਸਿੱਧੂ ਨੇ ਆਖਿਆ ਕਿ ਸਰਦਾਰ ਮਨਮੋਹਨ ਸਿੰਘ ਨੂੰ ਜਮਨ ਦਿਨ ਦੀਆਂ ਵਧਾਈਆਂ, ਤੁਸੀਂ ਸਮੇਂ ਦੀ ਰੇਤ ਉੱਤੇ ਅਮਿਟ ਛਾਪ ਛੱਡੀ ਹੈ ਜਿਸ ਨੂੰ ਕੋਈ ਮਿਟਾ ਨਹੀਂ ਸਕਦਾ। ‘ਯੂਥ ਆਇਕਨ’, ‘ਲੀਵਿੰਗ ਲੈਜੈਂਡ’ ਤੇ ‘ਇੱਕ ਸੰਸਥਾ’ ਜੋ ਆਪਣੇ ਗਿਆਨ ਤੇ ਇਮਾਨਦਾਰੀ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।

ਨਵਜੋਤ ਸਿੱਧੂ ਨੇ ਲਿਖਿਆ ਕਿ ਡਾ. ਮਨਮੋਹਨ ਸਿੰਘ (Dr. Manmohan Singh) ਉਹ ਮਹਾਨ ਵਿਅਕਤੀ ਨੇ ਜਿਨ੍ਹਾਂ ਨੇ ਉਸ ਵੇਲੇ ਦੇਸ਼ ਦੀ ਅਗਵਾਈ ਕੀਤੀ ਜਦੋਂ ਭਾਰਤ ਬਹੁਤ ਔਖੇ ਦੌਰ ਤੋਂ ਲੰਘ ਰਿਹਾ ਸੀ। ਉਨ੍ਹਾਂ ਦੇਸ਼ ਨੂੰ ਦੀਵਾਲੀਆ ਹੋਣ ਤੋਂ ਬਚਾਇਆ। ਇੱਥੋਂ ਤੱਕ ਕਿ ਅਮਰੀਕਾ ਵੀ ਉਨ੍ਹਾਂ ਦੀ ਆਰਥਿਕ ਸਮਝ ਦਾ ਮਾਣ ਕਰਦਾ ਹੈ। ਉਨ੍ਹਾਂ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਇਆ। ਪੰਜਾਬ, ਪੰਜਾਬੀਅਤ ਤੇ ਪੂਰੇ ਦੇਸ਼ ਦਾ ਮਾਣ, ਮਨਮੋਹਨ ਸਿੰਘ ਨੂੰ ਜਨਮ ਦਿਨ ਦੀਆਂ ਵਧਾੀਆਂ। ਰੱਬ ਉਨ੍ਹਾਂ ਨੂੰ ਲੰਬੀ ਉਮਰ ਬਖ਼ਸ਼ੇ।

 

Scroll to Top