ਚੰਡੀਗੜ੍ਹ, 19 ਸਤੰਬਰ 2023: ਏਸ਼ਿਆਈ ਖੇਡਾਂ ਦੀ ਅਧਿਕਾਰਤ ਸ਼ੁਰੂਆਤ 23 ਸਤੰਬਰ ਨੂੰ ਚੀਨ ਦੇ ਹਾਂਗਜ਼ੂ ਵਿੱਚ ਹੋਵੇਗੀ। ਇਸ ਤੋਂ ਪਹਿਲਾਂ ਕੁਝ ਖੇਡ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ। ਮੰਗਲਵਾਰ (19 ਸਤੰਬਰ) ਨੂੰ ਭਾਰਤੀ ਪੁਰਸ਼ ਫੁੱਟਬਾਲ ਟੀਮ (Indian football team) ਨੇ ਗਰੁੱਪ ਏ ਵਿੱਚ ਚੀਨ ਦਾ ਸਾਹਮਣਾ ਕੀਤਾ। ਭਾਰਤੀ ਫੁੱਟਬਾਲ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਚੀਨ ਤੋਂ 5-1 ਨਾਲ ਹਾਰ ਗਈ। ਭਾਰਤ ਨੂੰ ਹੁਣ ਅਗਲੇ ਦੌਰ ਵਿੱਚ ਪਹੁੰਚਣ ਲਈ ਬੰਗਲਾਦੇਸ਼ ਅਤੇ ਮਿਆਂਮਾਰ ਖ਼ਿਲਾਫ਼ ਜਿੱਤ ਦਰਜ ਕਰਨੀ ਹੋਵੇਗੀ।
ਮੈਚ ਦੌਰਾਨ ਚੀਨ ਨੇ ਮੈਚ ਦਾ ਪਹਿਲਾ ਗੋਲ ਕੀਤਾ। ਇਸਦੇ ਲਈ ਜਾਓ ਤਿਆਨਯੀ ਨੇ 16ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਰਾਹੁਲ ਕੇਪੀ ਨੇ ਇੰਜਰੀ ਟਾਈਮ (45+1ਵੇਂ ਮਿੰਟ) ਵਿੱਚ ਭਾਰਤ ਲਈ ਪਹਿਲਾ ਗੋਲ ਕਰਕੇ ਮੈਚ ਬਰਾਬਰ ਕਰ ਦਿੱਤਾ ਪਰ ਦੂਜੇ ਹਾਫ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਚੀਨ ਨੇ ਦੂਜੇ ਹਾਫ ਵਿੱਚ ਚਾਰ ਗੋਲ ਕਰਕੇ ਮੈਚ ਜਿੱਤ ਲਿਆ।