Indian team

ਭਾਰਤੀ ਟੀਮ ਵਨਡੇ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪੁੱਜੀ, ਪਾਕਿਸਤਾਨ ਟੀਮ ਨੂੰ ਹਾਰ ਕਾਰਨ ਹੋਇਆ ਨੁਕਸਾਨ

ਚੰਡੀਗੜ੍ਹ, 15 ਸਤੰਬਰ 2023: ਭਾਰਤੀ ਟੀਮ (Indian team) ਵਨਡੇ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਆ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਵੀਰਵਾਰ 14 ਸਤੰਬਰ ਨੂੰ ਵਨਡੇ ਟੀਮ ਰੈਂਕਿੰਗ ਨੂੰ ਅਪਡੇਟ ਕੀਤਾ ਹੈ। ਜਿੱਥੇ ਭਾਰਤੀ ਟੀਮ ਪਾਕਿਸਤਾਨ ਨੂੰ ਹਰਾ ਕੇ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਏਸ਼ੀਆ ਕੱਪ 2023 ਦੇ ਆਪਣੇ ਆਖਰੀ ਸੁਪਰ-4 ਮੈਚ ‘ਚ ਪਾਕਿਸਤਾਨ ਨੂੰ ਸ਼੍ਰੀਲੰਕਾ ਤੋਂ ਦੋ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਕਾਰਨ ਟੀਮ ਨੂੰ ਨੁਕਸਾਨ ਉਠਾਉਣਾ ਪਿਆ ਅਤੇ ਉਹ ਤੀਜੇ ਸਥਾਨ ‘ਤੇ ਖਿਸਕ ਗਈ।

ਵਨਡੇ ਰੈਂਕਿੰਗ ‘ਚ ਦੂਜਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਟੀਮ ਦੇ ਕੁੱਲ 116 ਰੇਟਿੰਗ ਅੰਕ ਹਨ ਅਤੇ ਉਸ ਨੇ ਪਾਕਿਸਤਾਨ ਨੂੰ ਇਕ ਰੇਟਿੰਗ ਅੰਕ ਪਿੱਛੇ ਛੱਡ ਦਿੱਤਾ ਹੈ। ਆਸਟ੍ਰੇਲੀਆ 118 ਰੇਟਿੰਗ ਅੰਕਾਂ ਨਾਲ ICC ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਹੈ। ਜਿਕਰਯੋਗ ਹੈ ਕਿ ਭਾਰਤ ਪਹਿਲਾਂ ਹੀ ਟੀ-20 ਰੈਂਕਿੰਗ ਅਤੇ ਟੈਸਟ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਹੈ |

Scroll to Top