Bihar

ਬਿਹਾਰ ਦੇ ਅਰਰੀਆ ਜ਼ਿਲ੍ਹੇ ‘ਚ ਦਿਨ ਦਿਹਾੜੇ ਪੱਤਰਕਾਰ ਦਾ ਕਤਲ, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ, 18 ਅਗਸਤ 2023: ਬਿਹਾਰ (Bihar) ਦੇ ਅਰਰੀਆ ਜ਼ਿਲ੍ਹੇ ਦੇ ਰਾਣੀਗੰਜ ਇਲਾਕੇ ਵਿੱਚ ਇੱਕ ਪੱਤਰਕਾਰ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਦੈਨਿਕ ਅਖ਼ਬਾਰ ‘ਚ ਕੰਮ ਕਰਦੇ ਪੱਤਰਕਾਰ ਵਿਮਲ ਯਾਦਵ ਨੂੰ ਘਰ ਦੇ ਬਾਹਰ ਬੁਲਾ ਕੇ ਗੋਲੀ ਮਾਰ ਦਿੱਤੀ। ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਲਾਸ਼ ਦਾ ਪੋਸਟਮਾਰਟਮ ਅਰਰੀਆ ਦੇ ਸਦਰ ਹਸਪਤਾਲ ‘ਚ ਕੀਤਾ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।

ਦਰਅਸਲ ਦੋ ਸਾਲ ਪਹਿਲਾਂ ਪੱਤਰਕਾਰ ਵਿਮਲ ਯਾਦਵ ਦੇ ਭਰਾ ਦਾ ਬਦਮਾਸ਼ਾਂ ਨੇ ਕਤਲ ਕਰ ਦਿੱਤਾ ਸੀ। ਉਹ ਇਲਾਕੇ ਦੇ ਸਰਪੰਚ ਸਨ। ਵਿਮਲ ਇਸ ਕਤਲ ਕਾਂਡ ਦਾ ਮੁੱਖ ਗਵਾਹ ਸੀ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬਦਮਾਸ਼ਾਂ ਨੇ ਉਸ ਦਾ ਕਤਲ ਕਰ ਦਿੱਤਾ ਕਿਉਂਕਿ ਉਹ ਮੁੱਖ ਗਵਾਹ ਸੀ।

Scroll to Top