Ashes 2023

Ashes 2023: ਲਾਰਡਸ ‘ਚ ਮੈਚ ਦੌਰਾਨ ਹਾਈ-ਵੋਲਟੇਜ ਡਰਾਮਾ, ਜੌਨੀ ਬੇਅਰਸਟੋ ਨੇ ਪ੍ਰਦਰਸ਼ਨਕਾਰੀ ਨੂੰ ਮੋਢੇ ‘ਤੇ ਚੁੱਕ ਮੈਦਾਨ ਤੋਂ ਕੀਤਾ ਬਾਹਰ

ਚੰਡੀਗੜ੍ਹ, 28 ਜੂਨ 2023: ਐਸ਼ੇਜ਼ ਸੀਰੀਜ਼ 2023 (Ashes 2023) ਦਾ ਦੂਜਾ ਟੈਸਟ ਮੈਚ ਲਾਰਡਸ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਲਾਰਡਸ ਵਿੱਚ ਮੈਚ ਦੀ ਸ਼ੁਰੂਆਤ ਵਿੱਚ ਹਾਈ-ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ। ਅਸਲ ‘ਚ ‘ਜਸਟ ਸਟਾਪ ਆਇਲ’ ਦਾ ਸਮਰਥਨ ਕਰ ਰਹੇ ਦੋ ਪ੍ਰਦਰਸ਼ਨਕਾਰੀ ਮੈਦਾਨ ‘ਚ ਦਾਖਲ ਹੋ ਗਏ, ਜਿਸ ਕਾਰਨ ਮੈਚ ਕਾਫੀ ਦੇਰ ਤੱਕ ਰੁਕਿਆ ਰਿਹਾ। ਇਸ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ ਜੌਨੀ ਬੇਅਰਸਟੋ ਨੇ ਪ੍ਰਦਰਸ਼ਨਕਾਰੀ ਨੂੰ ਮੋਢੇ ‘ਤੇ ਚੁੱਕ ਕੇ ਮੈਦਾਨ ਤੋਂ ਬਾਹਰ ਦਾ ਰਸਤਾ ਦਿਖਾਇਆ।

ਦਰਅਸਲ, ਬਰਤਾਨੀਆ ਵਿੱਚ ਵਾਤਾਵਰਨ ਕਾਰਕੁੰਨਾਂ ਦਾ ਇੱਕ ਸਮੂਹ ਲੰਬੇ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਸਰਕਾਰ ਨੂੰ ਤੇਲ ਅਤੇ ਕੋਲਾ ਪ੍ਰੋਜੈਕਟਾਂ ਲਈ ਨਵੇਂ ਲਾਇਸੈਂਸ ਜਾਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਬ੍ਰਿਟਿਸ਼ ਸਰਕਾਰ ਦੇ ਸਾਰੇ ਕੋਲਾ, ਤੇਲ ਅਤੇ ਗੈਸ ਪ੍ਰੋਜੈਕਟਾਂ ਨੂੰ ਬੰਦ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਇਹ ਗਰੁੱਪ ਫੁੱਟਬਾਲ ਮੈਚ ਦੌਰਾਨ ਵੀ ਪਿੱਚ ‘ਤੇ ਦਾਖਲ ਕੇ ਹੰਗਾਮਾ ਕੀਤਾ ਗਿਆ ਸੀ |

Scroll to Top