Miss Pooja

ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

ਚੰਡੀਗੜ੍ਹ, 19 ਜੂਨ 2023: ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ (Miss Pooja) ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਆਈਡੀ ‘ਤੇ ਸੋਸ਼ਲ ਮੀਡੀਆ ਨੂੰ ਅਲਵਿਦਾ ਲਿਖਿਆ ਹੈ। ਮਿਸ ਪੂਜਾ ਦੀ ਪੋਸਟ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਕੁਮੈਂਟ ਕਰਨਾ ਸ਼ੁਰੂ ਕਰ ਦਿੱਤਾ। ਪ੍ਰਸ਼ੰਸਕ ਉਨ੍ਹਾਂ ਤੋਂ ਸੋਸ਼ਲ ਮੀਡੀਆ ਛੱਡਣ ਦਾ ਕਾਰਨ ਪੁੱਛ ਰਹੇ ਹਨ ਤਾਂ ਕੁਝ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

ਕੁਝ ਲੋਕਾਂ ਨੇ ਲਿਖਿਆ ਕਿ ਇਹ ਕਿਧਰੇ ਨਹੀਂ ਜਾਣਗੇ, ਇਹ ਸਿਰਫ ਇਕ ਪਬਲੀਸਿਟੀ ਸਟੰਟ ਹੈ, ਫਿਰ ਇਹ ਆਪਣੀ ਪੋਸਟ ਪਾ ਲੈਣਗੇ । ਆਹੂਜਾ ਸਿਮੀ ਨੇ ਲਿਖਿਆ ਹੈ ਕਿ ਜੇਕਰ ਤੁਸੀਂ ਪੋਸਟ ਕਰਦੇ ਹੋ ਤਾਂ ਸਾਫ਼ ਲਿਖੋ, ਅਜਿਹੇ ਲੋਕਾਂ ਦੇ ਕਮੈਂਟ ਲੈਣ ਲਈ ਤੁਸੀਂ ਬੇਲੋੜੀ ਪੋਸਟ ਕਰਦੇ ਰਹਿੰਦੇ ਹੋ। ਤੁਸੀਂ 4 ਦਿਨਾਂ ਬਾਅਦ ਦੁਬਾਰਾ ਉਹੀ ਪੋਸਟ ਪਾਓਗੇ, ਅੱਜਕੱਲ ਸੋਸ਼ਲ ਮੀਡੀਆ ‘ਤੇ ਇਹ ਟ੍ਰੈਂਡ ਚੱਲ ਰਿਹਾ ਹੈ।

 

Scroll to Top