July 15, 2024 7:30 am
Dinanagar

ਦੀਨਾਨਗਰ: ਚੋਰੀ ਕਰਨ ਆਏ ਨੌਜਵਾਨ ਵਲੋਂ ਬਜ਼ੁਰਗ ਔਰਤ ਦਾ ਕਤਲ, ਸੀਵਰੇਜ ‘ਚ ਸੁੱਟੀ ਲਾਸ਼

ਦੀਨਾਨਗਰ ,19 ਮਈ 2023: ਦੀਨਾਨਗਰ (Dinanagar) ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਅਤੇ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਅਵਾਂਖਾ ਵਿੱਚ ਰਾਤ ਸਮੇਂ ਇੱਕ ਘਰ ਵਿੱਚ ਚੋਰੀ ਕਰਨ ਆਏ ਚੋਰਾਂ ਨੇ ਇੱਕ ਬਜ਼ੁਰਗ ਔਰਤ ਦਾ ਕਤਲ ਕਰਕੇ ਲਾਸ਼ ਘਰ ਦੇ ਸੀਵਰੇਜ ਨਾਲੇ ਵਿੱਚ ਸੁੱਟ ਦਿੱਤੀ ਅਤੇ ਉਥੋਂ ਭੱਜ ਗਿਆ ।

ਘਟਨਾ ਤੋਂ ਬਾਅਦ ਆਂਢ-ਗੁਆਂਢ ਦੇ ਕੁਝ ਲੋਕਾਂ ਨੇ ਨੌਜਵਾਨ ਨੂੰ ਭੱਜਦੇ ਦੇਖਿਆ ਤਾਂ ਹੰਗਾਮਾ ਹੋ ਗਿਆ। ਜਦੋਂ ਲੋਕ ਉਕਤ ਬਜ਼ੁਰਗ ਔਰਤ ਦੇ ਘਰ ਗਏ ਤਾਂ ਮਾਮਲਾ ਸਾਹਮਣੇ ਆਇਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ | ਉਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਦੋਸ਼ੀ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ।

ਦੀਨਾਨਗਰ (Dinanagar) ਦੇ ਪਿੰਡ ਅਵਾਂਖਾ ਦੀ ਰਹਿਣ ਵਾਲੀ ਕਮਲਾ ਦੇਵੀ ਘਰ ‘ਚ ਇਕੱਲੀ ਸੀ ਅਤੇ ਉਸ ਦੀ ਬੇਟੀ ਰੇਣੂ ਅਤੇ ਗੁਆਂਢੀਆਂ ਨੇ ਦੱਸਿਆ ਕਿ ਦੇਰ ਰਾਤ ਪਿੰਡ ‘ਚ ਰੌਲਾ ਪਿਆ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ। ਜਦੋਂ ਘਰ ਜਾ ਕੇ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ, ਜਦਕਿ ਕਮਲਾ ਦੇਵੀ ਨਹੀਂ ਮਿਲੀ ਬਾਅਦ ਵਿੱਚ ਬਜ਼ੁਰਗ ਔਰਤ ਦੀ ਲਾਸ਼ ਮਿਲੀ।

ਇਸ ਵਾਰਦਾਤ ਨੂੰ ਲੁੱਟ ਅਤੇ ਚੋਰੀ ਦੀ ਨੀਅਤ ਨਾਲ ਅੰਜ਼ਾਮ ਦਿੱਤਾ ਗਿਆ ਹੈ । ਦੂਜੇ ਪਾਸੇ ਥਾਣਾ ਦੀਨਾਨਗਰ ਦੇ ਥਾਣਾ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਘਟਨਾ ਦੀ ਸੂਚਨਾ ਮਿਲੀ ਅਤੇ ਮੌਕੇ ‘ਤੇ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ | ਚਸ਼ਮਦੀਦ ਗਵਾਹਾਂ ਦੇ ਬਿਆਨਾਂ ‘ਤੇ ਦੋਸ਼ੀ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |