ਚੰਡੀਗੜ੍ਹ, 09 ਮਾਰਚ 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਏਅਰ ਫ਼ੋਰਸ ਦੀ ਵਿਸੇਸ਼ ਉਡਾਣ ਰਾਹੀਂ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ ਗਏ ਹਨ। ਇੱਥੇ ਪੁੱਜਣ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਸੰਸਦ ਮੈਂਬਰ ਦਲਜੀਤ ਸਿੰਘ ਔਜਲਾ ਆਦਿ ਮੌਜੂਦ ਰਹੇ। ਅਤਿ ਸੁਰੱਖਿਆ ਵਿਚ ਇੱਥੋਂ ਰਾਸ਼ਟਰਪਤੀ ਦਾ ਕਾਫ਼ਲਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਹੋ ਚੁੱਕਾ ਹੈ।
ਅਗਸਤ 16, 2026 12:22 ਪੂਃ ਦੁਃ




