Mobile Tower

ਅੰਮ੍ਰਿਤਸਰ ਦੇ ਰਿਹਾਇਸ਼ੀ ਇਲਾਕੇ ‘ਚ ਲਗਾਇਆ ਜਾ ਰਿਹਾ ਸੀ ਮੋਬਾਈਲ ਟਾਵਰ, ਲੋਕਾਂ ਨੇ ਕੀਤਾ ਵਿਰੋਧ

ਅੰਮ੍ਰਿਤਸਰ, 09 ਫਰਵਰੀ 2023: ਅੰਮ੍ਰਿਤਸਰ ਦੇ ਨਿਊ ਅੰਮ੍ਰਿਤਸਰ ਵਿਖੇ ਖ਼ਾਲਸਾ ਕਲੋਨੀ ਦੇ ਨਜ਼ਦੀਕ ਪੰਜ ਹਜ਼ਾਰ ਦੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਇੱਕ ਨਿੱਜੀ ਕੰਪਨੀ ਦੇ ਮੋਬਾਈਲ ਟਾਵਰ (Mobile Tower) ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਤੇ ਕੁਝ ਮੋਹਤਵਾਰ ਲੋਕਾਂ ਨੂੰ ਨਾਲ ਲੈ ਕੇ ਮੋਬਾਈਲ ਟਾਵਰ ਨਾ ਲਗਾਉਣ ਦਾ ਵਿਰੋਧ ਕੀਤਾ ਗਿਆ |

ਇਸ ਸੰਬੰਧੀ ਇਲਾਕਾ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਸਥਾਨ ‘ਤੇ ਇਹ ਟਾਵਰ (Mobile Tower) ਲੱਗਣ ਜਾ ਰਿਹਾ ਹੈ | ਉਸ ਦੇ ਖ਼ਾਲਸਾ ਕਲੋਨੀ, ਰਾਮ ਕਲੋਨੀ ਅਤੇ ਮੰਦਿਰ ਵਾਲਾ ਬਜ਼ਾਰ ਨਜ਼ਦੀਕ ਲੱਗਦੇ ਹਨ ਅਤੇ ਟਾਵਰ ਦੇ ਉੱਥੇ ਲੱਗਣ ਨਾਲ ਇਲਾਕੇ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਲਾਕੇ ਵਿਚ 5 ਹਜ਼ਾਰ ਦੇ ਕਰੀਬ ਆਬਾਦੀ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨ ਤੋਂ ਇਸ ਜਗ੍ਹਾ ਤੇ ਟਾਵਰ ਲੱਗਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਹੁਣ ਇਲਾਕਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ

ਇਸ ਸਬੰਧ ਵਿਚ ਜਿਸ ਜ਼ਮੀਨ ‘ਤੇ ਟਾਵਰ ਲੱਗ ਰਿਹਾ ਸੀ ਉਸ ਜ਼ਮੀਨ ਦੇ ਮਾਲਕ ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਗ੍ਹਾ ‘ਤੇ ਟਾਵਰ ਲੱਗਣ ਦੇ ਨਾਲ ਇਲਾਕਾ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਲਾਕਾ ਵਾਸੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਸਾਡੇ ਵੱਲੋਂ ਵੀ ਇਸ ਕੰਮ ਨੂੰ ਰੋਕ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਵੱਲੋਂ ਇਲਾਕਾ ਵਾਸੀਆਂ ਨੂੰ ਤਸੱਲੀਬਖਸ਼ ਜਵਾਬ ਦਿੱਤਾ ਜਾਵੇਗਾ ਤਾਂ ਫਿਰ ਹੀ ਟਾਵਰ ਲਗਵਾਇਆ ਜਾਵੇਗਾ ਨਹੀਂ ਤਾਂ ਸਾਡੇ ਵੱਲੋਂ ਵੀ ਟਾਵਰ ਲਗਾਉਣ ਦੀ ਮਨਾਹੀ ਹੀ ਹੈ |

ਮਾਮਲੇ ‘ਤੇ ਪੁਲਿਸ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਨਜ਼ਦੀਕ ਖ਼ਾਲਸਾ ਕਲੋਨੀ ਵਿਖੇ ਟਾਵਰ ਲੱਗ ਰਿਹਾ ਸੀ ਇਹ ਇਲਾਕਾ ਵਾਸੀਆਂ ਵੱਲੋਂ ਵਿਰੋਧ ਕੀਤੇ ਜਾਣ ਤੇ ਹੁਣ ਟਾਵਰ ਲੱਗਣ ਦਾ ਕੰਮ ਰੋਕ ਦਿੱਤਾ ਗਿਆ ਹੈ ਕੰਪਨੀ ਤੋਂ ਇਸ ਦੇ ਕਾਗਜ਼ਾਤ ਮੰਗਵਾਏ ਗਏ ਹਨ ਕੰਪਨੀ ਵੱਲੋਂ ਇਸ ਟਾਵਰ ਸਬੰਧੀ ਕਾਗਜ਼ਾਤ ਆਉਣ ਤੇ ਹੀ ਅੱਗੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ |

Scroll to Top