ਚੰਡੀਗੜ੍ਹ 17 ਜਨਵਰੀ 2023: ਦਿੱਲੀ ਦੇ ਕੰਝਾਵਲਾ ਹਿੱਟ ਐਂਡ ਡਰੈਗ ਕੇਸ ਦੇ ਮੁਲਜ਼ਮ ਆਸ਼ੂਤੋਸ਼ ਭਾਰਦਵਾਜ ਨੂੰ ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਸੁਸ਼ੀਲ ਬਾਲਾ ਡਾਗਰ ਨੇ ਸੋਮਵਾਰ ਨੂੰ ਭਾਰਦਵਾਜ ਦੀ ਜ਼ਮਾਨਤ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਜੱਜ ਨੇ ਮੰਗਲਵਾਰ ਨੂੰ ਕਿਹਾ, ”ਆਸ਼ੂਤੋਸ਼ ਭਾਰਦਵਾਜ ਨੂੰ 50,000 ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦਿੱਤੀ ਗਈ ਹੈ।” ਜੱਜ ਨੇ ਜ਼ੁਬਾਨੀ ਤੌਰ ‘ਤੇ ਆਖਿਆ ਕਿ ਭਾਰਦਵਾਜ ਦੀ ਭੂਮਿਕਾ ਅਪਰਾਧ ਕਰਨ ਤੋਂ ਬਾਅਦ ਸ਼ੁਰੂ ਹੋਈ ਸੀ।
ਮਾਰਚ 4, 2026 12:57 ਪੂਃ ਦੁਃ




