ਸ੍ਰੀ ਮੁਕਤਸਰ ਸਾਹਿਬ 12 ਜਨਵਰੀ 2023: ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਨੂੰ ਸਬੰਧਿਤ ਹਰ ਵਾਰ ਲੱਗਣ ਵਾਲੇ ਪਸ਼ੂ ਮੰਡੀ ਦੇ ਨਾਲ ਇਸ ਵਾਰ ਘੋੜਾ ਪਾਲਕਾਂ ਵੱਲੋਂ ਵਿਸ਼ੇਸ਼ ਪੰਜਾਬ ਪੱਧਰੀ ਹਾਰਸ ਸ਼ੋਅ ਦਾ ਆਯੋਜਨ ਕੀਤਾ ਗਿਆ। ਘੋੜਾ ਪਾਲਕਾਂ ਵੱਲੋਂ ਆਪਣੇ ਪੱਧਰ ‘ਤੇ ਬਣਾਈ ਗਈ ਕਮੇਟੀ ਦੀ ਅਗਵਾਈ ਵਿਚ ਘੋੜਿਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ | 10 ਜਨਵਰੀ ਤੋਂ 12 ਜਨਵਰੀ ਤੱਕ ਚੱਲੇ ਇਸ ਸ਼ੋਅ ਦੌਰਾਨ ਨੁਕਰੇ ਅਤੇ ਮਾਰਵਾੜੀ ਘੋੜਿਆ ਦੇ ਵੱਖ-ਵੱਖ ਨਸਲੀ ਮੁਕਾਬਲੇ ਕਰਵਾਏ ਗਏ। ਪਹਿਲੇ ਦੋ ਦਿਨ ਦੁੱਧ ਦੰਦ ਅਤੇ ਦੋ ਦੰਦ ਘੋੜਿਆਂ ਦੇ ਮੁਕਾਬਲੇ ਹੋਏ 12 ਜਨਵਰੀ ਨੂੰ ਵੱਡੇ ਘੋੜੇ ਅਤੇ ਘੋੜੀਆਂ ਦੇ ਨਸਲੀ ਮੁਕਾਬਲੇ ਕਰਵਾਏ ਗਏ।
ਵੱਖ-ਵੱਖ ਉਮਰ ਦੇ ਘੋੜਿਆਂ ਅਤੇ ਬਛੇਰਿਆਂ ਦੇ ਮੁਕਾਬਲਿਆਂ ਦੌਰਾਨ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਵੀ ਘੋੜਾ ਪਾਲਕ ਹਿੱਸਾ ਲੈ ਰਹੇ ਹਨ। ਦੱਸ ਦੇਈਏ ਕਿ ਪਹਿਲਾ ਮਾਘੀ ਮੇਲੇ ‘ਤੇ ਵਿਸ਼ਾਲ ਪਸੂਧੰਨ ਮੇਲੇ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ, ਪਰ ਬੀਤੇ ਕਰੀਬ 6 ਸਾਲ ਤੋਂ ਇਹ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਨਹੀਂ ਲਗਾਇਆ ਜਾ ਰਿਹਾ, ਜਦਕਿ ਮਾਘੀ ‘ਤੇ ਰਵਾਇਤੀ ਪਸ਼ੂ ਮੰਡੀ ਉਸੇ ਤਰ੍ਹਾਂ ਹੀ ਜਾਰੀ ਸੀ। ਇਸ ਵਾਰ ਇਸ ਪਸ਼ੂ ਮੰਡੀ ਦੇ ਨੇੜੇ ਹੀ ਗਰਾਊਂਡ ਵਿਚ ਪੰਜਾਬ ਪੱਧਰੀ ਘੋੜੇ ਮੇਲਾ ਦਾ ਪ੍ਰਬੰਧ ਕੀਤਾ ਗਿਆ ਹੈ । ਇਸ ਘੋੜਾ ਮੇਲੇ ਨੂੰ ਲੈ ਕੇ ਘੋੜਾ ਪਾਲਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ |