25 ਨਵੰਬਰ 2026: ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ ਅਤੇ ਚਾਂਦੀ ਦੇ ਗਹਿਣੇ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਬੁੱਧਵਾਰ, 25 ਨਵੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਗਿਰਾਵਟ ਨਾਲ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।
ਪੰਜਾਬ ਦੇ ਲੁਧਿਆਣਾ ਸਮੇਤ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੇ ਭਾਅ ਹੇਠਾਂ ਆ ਗਏ ਹਨ। ਲੁਧਿਆਣਾ ਵਿੱਚ 24 ਕੈਰੇਟ ਸੋਨੇ ਦੀ ਕੀਮਤ 3,170 ਰੁਪਏ ਘਟ ਕੇ 1,24,730 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ ਹੈ। ਇਸ ਤੋਂ ਇਲਾਵਾ ਚਾਂਦੀ ਦੀ ਕੀਮਤ ਵਿੱਚ ਵੀ 10,000 ਰੁਪਏ ਪ੍ਰਤੀ ਕਿਲੋ ਦੀ ਕਮੀ ਦਰਜ ਕੀਤੀ ਗਈ ਹੈ।
ਪੰਜਾਬ ਵਿੱਚ ਅੱਜ ਸੋਨੇ-ਚਾਂਦੀ ਦੇ ਤਾਜ਼ਾ ਭਾਅ
ਲੁਧਿਆਣਾ ਵਿੱਚ ਅੱਜ 24 ਕੈਰੇਟ ਸੋਨੇ ਦੀ ਕੀਮਤ 12,473 ਰੁਪਏ ਪ੍ਰਤੀ ਗ੍ਰਾਮ ਹੈ। ਜਦਕਿ 22 ਕੈਰੇਟ ਸੋਨਾ 11,434 ਰੁਪਏ ਅਤੇ 18 ਕੈਰੇਟ ਸੋਨਾ 9,355 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਮਿਲ ਰਿਹਾ ਹੈ।
ਅੱਜ ਦਾ ਰੇਟ
24 ਕੈਰੇਟ ਸੋਨਾ (10 ਗ੍ਰਾਮ)| ₹1,24,730
22 ਕੈਰੇਟ ਸੋਨਾ (10 ਗ੍ਰਾਮ)| ₹1,14,340
18 ਕੈਰੇਟ ਸੋਨਾ (10 ਗ੍ਰਾਮ)| ₹93,550
ਚਾਂਦੀ (1 ਕਿਲੋ)| ₹1,65,000
ਬੀਤੇ ਦਿਨ ਦੇ ਮੁਕਾਬਲੇ 24 ਕੈਰੇਟ ਸੋਨਾ 3,170 ਰੁਪਏ, 22 ਕੈਰੇਟ ਸੋਨਾ 2,900 ਰੁਪਏ ਅਤੇ 18 ਕੈਰੇਟ ਸੋਨਾ 2,380 ਰੁਪਏ ਸਸਤਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇਹ ਹੁਣ ਤੱਕ ਦੀ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ 5 ਨਵੰਬਰ ਨੂੰ ਲੁਧਿਆਣਾ ਵਿੱਚ 24 ਕੈਰੇਟ ਸੋਨਾ 1,46,170 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 2,10,000 ਰੁਪਏ ਪ੍ਰਤੀ ਕਿਲੋ ਦੇ ਉੱਚ ਪੱਧਰ ‘ਤੇ ਪਹੁੰਚ ਗਈ ਸੀ।
ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸੋਨੇ ਦੇ ਭਾਅ
ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੀ ਸੋਨੇ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ।
ਦਿੱਲੀ: 24 ਕੈਰੇਟ ₹1,24,730 ਅਤੇ 22 ਕੈਰੇਟ ₹1,14,350 ਪ੍ਰਤੀ 10 ਗ੍ਰਾਮ।
ਮੁੰਬਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ: 24 ਕੈਰੇਟ ₹1,24,580 ਅਤੇ 22 ਕੈਰੇਟ ₹1,14,200 ਪ੍ਰਤੀ 10 ਗ੍ਰਾਮ।
ਚੇਨਈ: 24 ਕੈਰੇਟ ₹1,24,580 ਅਤੇ 22 ਕੈਰੇਟ ₹1,14,200 ਪ੍ਰਤੀ 10 ਗ੍ਰਾਮ।
ਅਹਿਮਦਾਬਾਦ ਅਤੇ ਵਡੋਦਰਾ: 24 ਕੈਰੇਟ ₹1,24,630 ਅਤੇ 22 ਕੈਰੇਟ ₹1,14,250 ਪ੍ਰਤੀ 10 ਗ੍ਰਾਮ।
ਇਨ੍ਹਾਂ ਸਾਰੇ ਸ਼ਹਿਰਾਂ ਵਿੱਚ ਚਾਂਦੀ ਦਾ ਭਾਅ 1,65,000 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ ਹੈ।
MCX ‘ਤੇ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ
ਵਾਅਦਾ ਬਾਜ਼ਾਰ ਯਾਨੀ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕਮਜ਼ੋਰ ਰਹੀਆਂ। ਦਸੰਬਰ ਵਾਅਦੇ ਵਾਲਾ ਸੋਨਾ 1,753 ਰੁਪਏ ਜਾਂ 1.43 ਫ਼ੀਸਦੀ ਡਿੱਗ ਕੇ 1,20,576 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ।ਉੱਥੇ ਹੀ MCX ‘ਤੇ ਚਾਂਦੀ 1,45,003 ਰੁਪਏ ਪ੍ਰਤੀ ਕਿਲੋ ‘ਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ ਚਾਂਦੀ ਦਾ ਭਾਅ 1,43,522 ਰੁਪਏ ਪ੍ਰਤੀ ਕਿਲੋ ਰਿਹਾ। ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਤੇ ਦਬਾਅ ਦੇਖਣ ਨੂੰ ਮਿਲਿਆ। ਸਪਾਟ ਗੋਲਡ ਲਗਭਗ 3,544 ਡਾਲਰ ਪ੍ਰਤੀ ਔਂਸ ਅਤੇ ਚਾਂਦੀ 40.80 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਕਾਰੋਬਾਰ ਕਰ ਰਹੀ ਸੀ।
ਆਖ਼ਰ ਕਿਉਂ ਸਸਤਾ ਹੋ ਰਿਹਾ ਹੈ ਸੋਨਾ ਅਤੇ ਚਾਂਦੀ?
ਬਾਜ਼ਾਰ ਮਾਹਿਰਾਂ ਮੁਤਾਬਕ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਪਿੱਛੇ ਅਮਰੀਕੀ ਫੈਡਰਲ ਰਿਜ਼ਰਵ ਦੇ ਸੰਕੇਤ ਇੱਕ ਵੱਡਾ ਕਾਰਨ ਹਨ। ਫੈਡਰਲ ਰਿਜ਼ਰਵ ਦੇ ਅਧਿਕਾਰੀਆਂ ਵੱਲੋਂ ਮਹਿੰਗਾਈ ਨੂੰ ਕਾਬੂ ਕਰਨ ਲਈ ਦਸੰਬਰ ਵਿੱਚ ਵਿਆਜ ਦਰਾਂ ਵਧਾਉਣ ਦੇ ਸੰਕੇਤ ਦਿੱਤੇ ਗਏ ਹਨ। ਇਸ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ‘ਤੇ ਦਬਾਅ ਵਧਿਆ ਹੈ।
ਹਾਲਾਂਕਿ, ਕੀਮਤਾਂ ਵਿੱਚ ਆਈ ਇਸ ਗਿਰਾਵਟ ਤੋਂ ਬਾਅਦ ਭਾਰਤ ਅਤੇ ਚੀਨ ਵਿੱਚ ਸੋਨੇ ਦੀ ਖਰੀਦਦਾਰੀ ਦੀ ਮੰਗ ਮੁੜ ਵਧਣ ਦੀ ਗੱਲ ਸਾਹਮਣੇ ਆ ਰਹੀ ਹੈ।ਵਿਆਹਾਂ ਦੇ ਸੀਜ਼ਨ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਆਈ ਇਹ ਕਮੀ ਗਹਿਣੇ ਖਰੀਦਣ ਦੀ ਤਿਆਰੀ ਕਰ ਰਹੇ ਪਰਿਵਾਰਾਂ ਲਈ ਰਾਹਤ ਲੈ ਕੇ ਆਈ ਹੈ। ਹਾਲਾਂਕਿ, ਖਰੀਦਦਾਰੀ ਕਰਨ ਤੋਂ ਪਹਿਲਾਂ ਆਪਣੇ ਸ਼ਹਿਰ ਦੇ ਜਵੈਲਰ ਤੋਂ ਤਾਜ਼ਾ ਰੇਟ ਜ਼ਰੂਰ ਪਤਾ ਕਰ ਲਓ। ਗਹਿਣਿਆਂ ਦੀ ਅੰਤਿਮ ਕੀਮਤ ਵਿੱਚ GST ਅਤੇ ਮੇਕਿੰਗ ਚਾਰਜ ਵੀ ਸ਼ਾਮਲ ਹੋ ਸਕਦੇ ਹਨ।
READ MORE : ਸਰਦੀਆਂ ਵਿੱਚ ਤਿਲ ਖਾਣ ਦੇ ਹਨ ਕਈ ਫਾਇਦੇ, ਹੱਡੀਆਂ ਮਜ਼ਬੂਤ ਕਰਨ ਤੋਂ ਲੈ ਕੇ ਇਮਿਊਨਿਟੀ ਵਧਾਉਣ ਤੱਕ ਕਰਦਾ ਹੈ ਮਦਦ




