ਚੰਡੀਗੜ੍ਹ,25 ਨਵੰਬਰ 2026 : ਸੀਜੀਸੀ ਲਾਂਡਰਾਂ ਦੇ ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਨਿਸਟ੍ਰੇਸ਼ਨ (ਸੀਬੀਐੱਸਏ) ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਵੱਲੋਂ ਡੇਟਾ ਸਾਇੰਸ ਵਿਸ਼ੇ ‘ਤੇ ਛੇ ਰੋਜ਼ਾ ਏਆਈਸੀਟੀਈ ਅਟੱਲ ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਡੇਟਾ ਸਾਇੰਸ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ।
ਪ੍ਰੋਗਰਾਮ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਅਤੇ ਉਦਯੋਗਿਕ ਖੇਤਰ ਦੇ ਮਾਹਰਾਂ ਨੇ ਡੇਟਾ ਵਿਸ਼ਲੇਸ਼ਣ, ਪਾਈਥਨ ਪ੍ਰੋਗਰਾਮਿੰਗ, ਮਸ਼ੀਨ ਲਰਨਿੰਗ, ਡੇਟਾ ਵਿਜ਼ੂਅਲਾਈਜ਼ੇਸ਼ਨ ਅਤੇ ਕਲਾਊਡ ਕੰਪਿਊਟਿੰਗ ਵਰਗੇ ਵਿਸ਼ਿਆਂ ‘ਤੇ ਸੈਸ਼ਨ ਲਏ। ਇਸ ਤੋਂ ਇਲਾਵਾ ਭਾਗੀਦਾਰਾਂ ਨੂੰ ਪ੍ਰੈਕਟੀਕਲ ਸਿਖਲਾਈ ਅਤੇ ਲੈਬ ਗਤੀਵਿਧੀਆਂ ਦਾ ਮੌਕਾ ਵੀ ਦਿੱਤਾ ਗਿਆ।
ਛੇ ਦਿਨਾਂ ਦੇ ਇਸ ਪ੍ਰੋਗਰਾਮ ਰਾਹੀਂ ਅਧਿਆਪਕਾਂ ਦੀ ਤਕਨੀਕੀ ਸਮਝ ਅਤੇ ਖੋਜ ਸਮਰੱਥਾ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਨੂੰ ਅਧਿਆਪਨ ਵਿੱਚ ਵਰਤਣ ਲਈ ਉਤਸ਼ਾਹਿਤ ਕੀਤਾ ਗਿਆ।
READ MORE : ਪੰਜਾਬ ਦੇ ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਸਰਕਾਰ ਨੇ ਵਧਾਇਆ ਗੰਨੇ ਦਾ ਭਾਅ, ਹੁਣ ਮਿਲਣਗੇ 431 ਰੁਪਏ ਪ੍ਰਤੀ ਕੁਇੰਟਲ




