Reasi Accident

ਬਰਾਤ ਤੋਂ ਪਰਤ ਰਹੀ ਕਾਰ 10 ਫੁੱਟ ਡੂੰਘੀ ਨਹਿਰ ‘ਚ ਡਿੱਗੀ,ਇੱਕ ਦੀ ਮੌਤ, 4 ਜ਼ਖ਼ਮੀ

ਫ਼ਰੂਖ਼ਾਬਾਦ ,25 ਨਵੰਬਰ 2026 : ਉੱਤਰ ਪ੍ਰਦੇਸ਼ ਦੇ ਫ਼ਰੂਖ਼ਾਬਾਦ ਵਿੱਚ ਬੁੱਧਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬਰਾਤ ਤੋਂ ਵਾਪਸ ਆ ਰਹੀ ਅਰਟਿਗਾ ਕਾਰ ਬੇਕਾਬੂ ਹੋ ਕੇ 10 ਫੁੱਟ ਡੂੰਘੀ ਸੁੱਕੀ ਨਹਿਰ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਲਾੜੇ ਦੇ ਮਾਸੜ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਬਰਾਤੀ ਗੰਭੀਰ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਕ, ਕਾਰ ਵਿੱਚ ਪੰਜ ਵਿਅਕਤੀ ਸਵਾਰ ਸਨ ਅਤੇ ਇਸ ਨੂੰ ਲਾੜੇ ਦੇ ਮਾਸੜ ਆਲੋਕ ਉਰਫ਼ ਅਸ਼ੋਕ (40) ਚਲਾ ਰਹੇ ਸਨ। ਤੜਕੇ ਕਰੀਬ 3 ਵਜੇ ਪਿੰਡ ਮਾਨਿਕਪੁਰਾ ਨੇੜੇ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਹਾਦਸੇ ਵਿੱਚ ਸਾਰੇ ਪੰਜ ਵਿਅਕਤੀ ਜ਼ਖ਼ਮੀ ਹੋ ਗਏ।

ਸੂਚਨਾ ਮਿਲਣ ‘ਤੇ ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਸ਼ੋਕ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ ਚਾਰ ਜ਼ਖ਼ਮੀਆਂ ਨੂੰ ਇਲਾਜ ਲਈ ਲੋਹੀਆ ਹਸਪਤਾਲ ਭੇਜਿਆ ਗਿਆ, ਜਦਕਿ ਇੱਕ ਦੀ ਗੰਭੀਰ ਹਾਲਤ ਕਾਰਨ ਉਸ ਨੂੰ ਕਾਨਪੁਰ ਰੈਫਰ ਕਰ ਦਿੱਤਾ ਗਿਆ।

ਹਾਦਸੇ ਦੀ ਖ਼ਬਰ ਸੁਣ ਕੇ ਵਿਆਹ ਵਾਲੇ ਘਰ ਵਿੱਚ ਸੋਗ ਛਾ ਗਿਆ। ਮਾਸੜ ਦੀ ਮੌਤ ਤੋਂ ਦੁਖੀ ਲਾੜੇ ਨੇ ਪਹਿਲਾਂ ਦੁਲਹਨ ਦੀ ਵਿਦਾਈ ਲਿਜਾਣ ਤੋਂ ਇਨਕਾਰ ਕਰ ਦਿੱਤਾ, ਪਰ ਪਰਿਵਾਰਕ ਮੈਂਬਰਾਂ ਦੇ ਸਮਝਾਉਣ ਤੋਂ ਬਾਅਦ ਉਹ ਰਾਜ਼ੀ ਹੋ ਗਿਆ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

READ MORE : ਵਿੱਤ ਮੰਤਰੀ ਹਰਪਾਲ ਚੀਮਾ ਦਾ ਅਚਾਨਕ ਐਕਸ਼ਨ, ਸੰਗਰੂਰ ਦੇ GST ਤੇ ਆਬਕਾਰੀ ਵਿਭਾਗ ਦੇ ਦਫ਼ਤਰਾਂ ਦੀ ਕੀਤੀ ਚੈਕਿੰਗ

ਵਿਦੇਸ਼

Scroll to Top