ਕਿਸਾਨਾਂ ਦਾ ਵੱਡਾ ਐਲਾਨ,  26 ਨਵੰਬਰ ਨੂੰ ਹਾਈਵੇਅ ਕਰਨਗੇ ਜਾਮ, ਜਾਣੋ ਕਾਰਨ

ਫਗਵਾੜਾ,25 ਨਵੰਬਰ 2026: ਗੰਨੇ ਦੀ ਬਕਾਇਆ ਰਕਮ ਨਾ ਮਿਲਣ ਕਾਰਨ ਕਿਸਾਨਾਂ ਨੇ ਸੰਘਰਸ਼ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵੱਲੋਂ 26 ਨਵੰਬਰ ਨੂੰ ਫਗਵਾੜਾ ਖੰਡ ਮਿੱਲ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਕਿਸਾਨਾਂ ਨੇ ਮਿੱਲ ਤੋਂ 27.84 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਦੀ ਮੰਗ ਕੀਤੀ ਹੈ। ਇਸ ਦੌਰਾਨ ਫਗਵਾੜਾ ਦੇ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਵੀ ਠੱਪ ਕੀਤੀ ਜਾਵੇਗੀ।

ਕਿਸਾਨ ਆਗੂ ਮਨਜੀਤ ਸਿੰਘ ਰਾਏ ਮੁਤਾਬਕ, ਕਿਸਾਨ ਸਵੇਰੇ 10 ਵਜੇ ਮਿੱਲ ਦੇ ਮੁੱਖ ਗੇਟ ‘ਤੇ ਇਕੱਠੇ ਹੋਣਗੇ ਅਤੇ ਮਿੱਲ ਚੌਕ ਵਿੱਚ ਧਰਨਾ ਲਗਾਉਣਗੇ। ਉਨ੍ਹਾਂ ਕਿਹਾ ਕਿ ਖੰਡ ਮਿੱਲ ਤੋਂ ਇਲਾਵਾ ਪੰਜਾਬ ਸਰਕਾਰ ਵੱਲ ਵੀ ਕਿਸਾਨਾਂ ਦੇ ਕਰੀਬ 18.93 ਕਰੋੜ ਰੁਪਏ ਬਕਾਇਆ ਹਨ। ਕਿਸਾਨਾਂ ਨੇ ਸਾਰੇ ਬਕਾਏ ਤੁਰੰਤ ਜਾਰੀ ਕਰਨ ਅਤੇ ਗੰਨੇ ਦੀ ਖਰੀਦ ਕੀਮਤ ਵਧਾਉਣ ਦੀ ਮੰਗ ਕੀਤੀ ਹੈ।

READ MORE : ਫਲਿੱਪਕਾਰਟ ਦੇ CEO ਨੇ 11 ਸਾਲਾਂ ਬਾਅਦ ਦਿੱਤਾ ਅਸਤੀਫਾ, ਨਵੇਂ ਮੁਖੀ ਦੇ ਨਾਮ ਦਾ ਐਲਾਨ ਨਹੀਂ

ਵਿਦੇਸ਼

Scroll to Top