ਪੰਜਾਬ, 24 ਨਵੰਬਰ 2026: 2027 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਅਧਿਕਾਰਤ ਤੌਰ ‘ਤੇ ਇਕੱਠੇ ਹੋ ਗਏ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਬਾਰੇ ਸ਼ੋਸ਼ਲ ਮੀਡੀਆ ਫੇਸਬੁੱਕ ‘ਤੇ ਪੋਸਟ ਸਾਂਝੀ ਕਰਕੇ ਤੰਜ ਕੱਸਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਚੰਦਾ ਚੋਰ ਤੇ ਗੋਲਕ ਚੋਰ ਦੇ ਦੁਬਾਰਾ ਗੱਠਜੋੜ ਦੀਆਂ ਮੁਬਾਰਕਾਂ, ਉਨ੍ਹਾਂ ਸਵਾਲ ਵੀ ਕੀਤਾ ਕਿ ਵੈਸੇ ਡੀ.ਐਨ.ਏ ਟੈਸਟ ਕਦੋਂ ਕਰਵਾਇਆ ਜਾ ਰਿਹਾ ਪ੍ਰਧਾਨ ਦਾ ਅਤੇ ਕਿੱਥੇ ਕਰਵਾਇਆ ਜਾ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ ਅਧਿਕਾਰਤ ਤੌਰ ‘ਤੇ ਇਕੱਠੇ ਹੋ ਗਏ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੱਠਜੋੜ ਦਾ ਰਸਮੀ ਐਲਾਨ ਕਰਨ ਲਈ ਪਾਰਟੀ ਹੈੱਡਕੁਆਰਟਰ ਦਿੱਲੀ ਪਹੁੰਚੇ, ਜਿੱਥੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਰਾਜਨੀਤਿਕ ਫੈਸਲੇ ‘ਤੇ ਮੋਹਰ ਲਗਾਈ ਗਈ।
Read More: ਅਕਾਲੀ ਦਲ ‘ਚੋਂ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ, ਅਮਿਤ ਸ਼ਾਹ ਦਾ ਐਲਾਨ




