AUS vs ENG Result

AUS ਬਨਾਮ ENG: ਆਸਟ੍ਰੇਲੀਆ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ, ਬੀਅਰਡਮੈਨ ਨੇ ਵਨਡੇ ਡੈਬਿਊ ‘ਚ ਝਟਕੇ 6 ਵਿਕਟ

ਸਪੋਰਟਸ, 13 ਨਵੰਬਰ 2026: AUS ਬਨਾਮ ENG Result: ਆਸਟ੍ਰੇਲੀਆ ਦੇ ਮਹਲੀ ਬੀਅਰਡਮੈਨ ਆਪਣੇ ਵਨਡੇ ਡੈਬਿਊ ‘ਚ ਕਿਸੇ ਟੀਮ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਇੰਗਲੈਂਡ ਵਿਰੁੱਧ ਪਹਿਲੇ ਵਨਡੇ ‘ਚ 7.4 ਓਵਰਾਂ ‘ਚ 24 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਕਿਸੇ ਵੀ ਆਸਟ੍ਰੇਲੀਆਈ ਗੇਂਦਬਾਜ਼ ਨੇ ਆਪਣੇ ਵਨਡੇ ਡੈਬਿਊ ‘ਚ ਇੰਨੀਆਂ ਵਿਕਟਾਂ ਨਹੀਂ ਲਈਆਂ ਸਨ। ਇਹ ਵਨਡੇ ਡੈਬਿਊ ‘ਤੇ ਦੁਨੀਆ ਦੇ ਗੇਂਦਬਾਜ਼ਾਂ ‘ਚ ਚੌਥਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਪਰਥ ‘ਚ ਖੇਡੇ ਗਏ ਮੈਚ ‘ਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਇੰਗਲੈਂਡ ਦੀ ਟੀਮ 33.4 ਓਵਰਾਂ ‘ਚ 131 ਦੌੜਾਂ ‘ਤੇ ਆਲ ਆਊਟ ਹੋ ਗਈ। ਇਸਦੇ ਜਵਾਬ ‘ਚ ਆਸਟ੍ਰੇਲੀਆ ਨੇ 23.3 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 132 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਟੀਮ ਨੇ 159 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਪ੍ਰਾਪਤ ਕੀਤੀ ਅਤੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ। ਬੀਅਰਡਮੈਨ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਸਪੈਂਸਰ ਜੌਹਨਸਨ ਨੇ ਵੀ 42 ਦੌੜਾਂ ਦੇ ਕੇ 3 ਵਿਕਟਾਂ ਲਈਆਂ।

ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਬੇਨ ਡਕੇਟ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਟੌਮ ਬੈਂਟਨ ਨੇ 25 ਦੌੜਾਂ ਬਣਾਈਆਂ, ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਟੀਮ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਵਿਲ ਜੈਕਸ ਨੇ 47 ਗੇਂਦਾਂ ‘ਤੇ 25 ਦੌੜਾਂ ਬਣਾਈਆਂ। ਜੈਮੀ ਓਵਰਟਨ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਅੰਤ ‘ਚ ਜੋਫਰਾ ਆਰਚਰ ਨੇ 16 ਗੇਂਦਾਂ ‘ਤੇ 11 ਦੌੜਾਂ ਬਣਾਈਆਂ, ਪਰ ਬੀਅਰਡਮੈਨ ਨੇ ਉਨ੍ਹਾਂ ਨੂੰ ਆਊਟ ਕਰਕੇ ਇੰਗਲੈਂਡ ਦੀ ਪਾਰੀ ਦਾ ਅੰਤ ਕਰ ਦਿੱਤਾ।

Read More: IND ਬਨਾਮ NZ Result: ਨਿਊਜ਼ੀਲੈਂਡ ਖ਼ਿਲਾਫ ਚੌਥੇ ਵਨਡੇ ‘ਚ ਭਾਰਤ ਦੀ 244 ਦੌੜਾਂ ਨਾਲ ਸ਼ਰਮਨਾਕ ਹਾਰ

ਵਿਦੇਸ਼

Scroll to Top