IND ਬਨਾਮ NZ Result

IND ਬਨਾਮ NZ Result: ਨਿਊਜ਼ੀਲੈਂਡ ਖ਼ਿਲਾਫ ਚੌਥੇ ਵਨਡੇ ‘ਚ ਭਾਰਤ ਦੀ 244 ਦੌੜਾਂ ਨਾਲ ਸ਼ਰਮਨਾਕ ਹਾਰ

ਸਪੋਰਟਸ, 13 ਨਵੰਬਰ 2026: IND ਬਨਾਮ NZ Result: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਚੌਥਾ ਮੈਚ ਮਾਊਂਟ ਮੌਂਗਾਨੁਈ ਦੇ ਬੇ ਓਵਲ ਵਿਖੇ ਖੇਡਿਆ ਗਿਆ। ਨਿਊਜ਼ੀਲੈਂਡ ਨੇ ਚੌਥੇ ਵਨਡੇ ਮੈਚ ‘ਚ ਭਾਰਤ ਨੂੰ 244 ਦੌੜਾਂ ਨਾਲ ਹਰਾ ਦਿੱਤਾ। ਮੈਟ ਹੈਨਰੀ ਨੇ 27 ਦੌੜਾਂ ਦੇ ਕੇ 6 ਵਿਕਟਾਂ ਲਈਆਂ। 334 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ 89 ਦੌੜਾਂ ‘ਤੇ ਆਲ ਆਊਟ ਹੋ ਗਿਆ। ਹਾਲਾਂਕਿ, ਭਾਰਤ ਅਜੇ ਵੀ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਸੀਰੀਜ਼ ਦਾ ਪੰਜਵਾਂ ਅਤੇ ਫੈਸਲਾਕੁੰਨ ਵਨਡੇ ਮੈਚ 15 ਨਵੰਬਰ ਨੂੰ ਇਸੇ ਮੈਦਾਨ ‘ਤੇ ਖੇਡਿਆ ਜਾਵੇਗਾ।

ਇਸ ਮੈਚ ਵਿੱਚ, ਭਾਰਤੀ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਸਾਰੀਆਂ 10 ਵਿਕਟਾਂ ‘ਤੇ 333 ਦੌੜਾਂ ਬਣਾਈਆਂ। ਵਿਲ ਯੰਗ ਨੇ 125 ਅਤੇ ਟਿਮ ਸੀਫਰਟ ਨੇ 58 ਦੌੜਾਂ ਬਣਾਈਆਂ। ਭਾਰਤ ਲਈ, ਅਕਸ਼ਰ ਪਟੇਲ, ਗੁਰਨੂਰ ਬਰਾੜ ਅਤੇ ਆਕਿਬ ਨਬੀ ਡਾਰ ਨੇ ਦੋ-ਦੋ ਵਿਕਟਾਂ ਲਈਆਂ।

ਭਾਰਤ ਦੀ ਸਭ ਤੋਂ ਵੱਡੀ ਵਨਡੇ ਹਾਰ 2000 ਵਿੱਚ ਸ਼ਾਰਜਾਹ ਵਿੱਚ ਸ਼੍ਰੀਲੰਕਾ ਦੇ ਖਿਲਾਫ ਹੋਈ ਸੀ। ਸ਼੍ਰੀਲੰਕਾ ਨੇ ਟੀਮ ਇੰਡੀਆ ਨੂੰ 245 ਦੌੜਾਂ ਨਾਲ ਹਰਾਇਆ ਸੀ। ਟੀਮ ਇੰਡੀਆ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਭਾਰਤ ਨੇ ਪਹਿਲਾ ਮੈਚ ਪੰਜ ਵਿਕਟਾਂ ਨਾਲ ਅਤੇ ਦੂਜਾ ਚਾਰ ਦੌੜਾਂ ਨਾਲ ਜਿੱਤਿਆ, ਜਦੋਂ ਕਿ ਤੀਜਾ ਵਨਡੇ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਲੜੀ ਦਾ ਪੰਜਵਾਂ ਅਤੇ ਆਖਰੀ ਮੈਚ 15 ਨਵੰਬਰ ਨੂੰ ਮਾਊਂਟ ਮੌਂਗਨੁਈ ਵਿੱਚ ਖੇਡਿਆ ਜਾਵੇਗਾ।

Read More: IND ਬਨਾਮ NZ: ਭਾਰਤ ਦੇ 3 ਸਲਾਮੀ ਬੱਲੇਬਾਜ਼ ਬਿਨਾਂ ਖਾਤਾ ਖੋਲ੍ਹੇ ਆਊਟ, ਮੈਟ ਹੈਨਰੀ ਦੀ ਘਾਤਕ ਗੇਂਦਬਾਜ਼ੀ

ਵਿਦੇਸ਼

Scroll to Top