ਚੰਡੀਗ੍ਹੜ, 11 ਨਵੰਬਰ 2026: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਈ ਜਗਜੀਤ ਸਿੰਘ ਬਬੀਹਾ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਦੇ ਕੀਰਤਨੀ ਜਥਿਆਂ ‘ਤੇ ਇੱਕ ਮਹੀਨੇ ਲਈ ਸੰਗਤ ‘ਚ ਕੀਰਤਨ ਕਰਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਮਾਮਲਾ ਕੀਰਤਨ ਦੌਰਾਨ ਦੋ ਕੀਰਤਨ ਜੱਥਿਆਂ ਵਿਚਕਾਰ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਨਾਲ ਸਬੰਧਿਤ ਹੈ। ਜਿਸਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ।
ਇਹ ਪਾਬੰਦੀ 13 ਨਵੰਬਰ ਤੋਂ 12 ਦਸੰਬਰ, 2026 ਤੱਕ ਲਾਗੂ ਰਹੇਗੀ। ਇਹ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ ‘ਤੇ ਕੀਤੀ ਗਈ ਹੈ।
ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਹੁਕਮ ਅਨੁਸਾਰ, ਦੋਵਾਂ ਜਥਿਆਂ ਦੇ ਮੁਖੀਆਂ ਨੂੰ ਇੱਕ ਮਹੀਨੇ ਲਈ ਗੁਰਮਤਿ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਹੁਕਮ ਤਹਿਤ, ਭਾਈ ਜਗਜੀਤ ਸਿੰਘ ਬਬੀਹਾ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ‘ਚ ਪੜ੍ਹਾਈ ਕਰਨਗੇ ਅਤੇ ਭਾਈ ਕੁਲਵਿੰਦਰ ਸਿੰਘ ਖਰੜ ਗੁਰਮਤਿ ਸੰਗੀਤ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ‘ਚ ਪੜ੍ਹਾਈ ਕਰਨਗੇ। ਇਸ ਤੋਂ ਇਲਾਵਾ, ਦੋਵਾਂ ਨੂੰ ਨਿਮਰਤਾ ਪੈਦਾ ਕਰਨ ਲਈ ਆਪਣੇ-ਆਪਣੇ ਸਥਾਨਾਂ ਦੇ ਲੰਗਰ ਹਾਲਾਂ ‘ਚ ਸਵੇਰ ਅਤੇ ਸ਼ਾਮ ਦੀ ਸੇਵਾ ਕਰਨੀ ਪਵੇਗੀ।
Read More: ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਖਾਲਸਾ ਪੰਥ ਦੇ ਨਾਮ ਸੰਦੇਸ਼ ਜਾਰੀ




