CDS ਅਨਿਲ ਚੌਹਾਨ

ਰਾਸ਼ਟਰੀ ਸੁਰੱਖਿਆ ਹਥਿਆਰਬੰਦ ਬਲਾਂ ਤੇ ਅਧਿਕਾਰੀਆਂ ਤੱਕ ਸੀਮਤ ਨਹੀਂ, ਨਾਗਰਿਕਾਂ ਦੀ ਵੀ ਅਹਿਮ ਭੂਮਿਕਾ: ਸਾਬਕਾ CDS ਅਨਿਲ ਚੌਹਾਨ

ਦੇਸ,10 ਨਵੰਬਰ 2026: ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਕੋਈ ਵੀ ਤਾਕਤ ਉਸ ਦੇਸ਼ ਦੀਆਂ ਸਰਹੱਦਾਂ ਨੂੰ ਖ਼ਤਰਾ ਨਹੀਂ ਪਹੁੰਚਾ ਸਕਦੀ, ਜਿਸ ਦੇ ਨਾਗਰਿਕ ਜਾਗਰੂਕ ਅਤੇ ਜਾਣਕਾਰੀ ਰੱਖਣ ਵਾਲੇ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਹਥਿਆਰਬੰਦ ਬਲਾਂ ਅਤੇ ਸਰਕਾਰੀ ਅਧਿਕਾਰੀਆਂ ਤੱਕ ਸੀਮਤ ਨਹੀਂ ਹੋ ਸਕਦੀ; ਆਮ ਨਾਗਰਿਕ ਵੀ ਇਸ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਜਨਰਲ ਅਨਿਲ ਚੌਹਾਨ (ਸੇਵਾਮੁਕਤ) ਨੇ ਇਹ ਬਿਆਨ 3 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਕਰਵਾਏ “ਭਾਰਤ ਦੀ ਰਣਨੀਤਕ ਸੱਭਿਆਚਾਰ ਅਤੇ ਰਾਸ਼ਟਰੀ ਸੁਰੱਖਿਆ” ਵਿਸ਼ੇ ‘ਤੇ ਇੱਕ ਪ੍ਰੋਗਰਾਮ ‘ਚ ਦਿੱਤਾ। ਸਾਬਕਾ ਸੀਡੀਐਸ ਨੇ ਕਿਹਾ, “ਰਾਸ਼ਟਰੀ ਸੁਰੱਖਿਆ ਚੌਕਸੀ, ਜਾਗਰੂਕਤਾ ਅਤੇ ਕਾਰਵਾਈ ਬਾਰੇ ਹੈ। ਇਹ ਹਥਿਆਰਬੰਦ ਬਲਾਂ ਅਤੇ ਸਰਕਾਰੀ ਅਧਿਕਾਰੀਆਂ ਤੱਕ ਸੀਮਤ ਵਿਸ਼ਾ ਨਹੀਂ ਹੋ ਸਕਦਾ। ਲੋਕਤੰਤਰ ‘ਚ ਲੋਕ ਉਹ ਮਾਹੌਲ ਬਣਾਉਂਦੇ ਹਨ ਜਿਸ ‘ਚ ਸਰਕਾਰ ਫੈਸਲੇ ਲੈਂਦੀ ਹੈ।”

ਉਨ੍ਹਾਂ ਕਿਹਾ ਕਿ ਜਾਗਰੂਕ ਅਤੇ ਸੂਚਿਤ ਨਾਗਰਿਕ ਕਿਸੇ ਵੀ ਦੇਸ਼ ਦੀ ਸੁਰੱਖਿਆ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੇ ਅਨੁਸਾਰ, ਰਾਸ਼ਟਰੀ ਸੁਰੱਖਿਆ ਨੂੰ ਨਾਗਰਿਕਾਂ ਦੀ ਭਾਗੀਦਾਰੀ ਸਮੇਤ ਵਿਆਪਕ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ।

ਸਾਬਕਾ ਚੀਫ਼ ਆਫ਼ ਡਿਫੈਂਸ ਸਟਾਫ਼ ਨੇ ਰਾਸ਼ਟਰੀ ਸਿੱਖਿਆ ਪ੍ਰਣਾਲੀ ਵਿੱਚ ਰਣਨੀਤਕ ਸੋਚ ਨੂੰ ਸ਼ਾਮਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਰਾਸ਼ਟਰੀ ਸੁਰੱਖਿਆ ਤਿਆਰੀ ਸਿਰਫ ਫੌਜ ਅਤੇ ਸਰਕਾਰੀ ਸੰਸਥਾਵਾਂ ਤੱਕ ਸੀਮਤ ਨਹੀਂ ਹੋਣੀ ਚਾਹੀਦੀ, ਸਗੋਂ ਯੂਨੀਵਰਸਿਟੀਆਂ, ਨਾਗਰਿਕਾਂ ਅਤੇ ਪੂਰੇ ਸਮਾਜ ਦੀ ਭਾਗੀਦਾਰੀ ਦੀ ਵੀ ਲੋੜ ਹੈ।

ਉਨ੍ਹਾਂ ਨੇ ਭਾਰਤੀ ਰਾਜਨੀਤਿਕ ਸੋਚ, ਸ਼ਾਸਨ, ਫੌਜੀ ਇਤਿਹਾਸ, ਕੂਟਨੀਤੀ, ਤਕਨਾਲੋਜੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਵਿਸ਼ਿਆਂ ਨੂੰ ਅਕਾਦਮਿਕ ਭਾਸ਼ਣ ‘ਚ ਸ਼ਾਮਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਯੂਨੀਵਰਸਿਟੀਆਂ ਅਤੇ ਫੌਜੀ ਯੁੱਧ ਕਾਲਜਾਂ ਵਿਚਾਲੇ ਪਾੜੇ ਨੂੰ ਪੂਰਾ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਣਨੀਤਕ ਮਾਮਲਿਆਂ ਨੂੰ ਸਮਝਣਾ ਦੇਸ਼ ਦੀ ਵਿਆਪਕ ਸਿੱਖਿਆ ਪ੍ਰਣਾਲੀ ‘ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਚੌਹਾਨ ਨੇ ਕਿਹਾ, “ਪਹਿਲਾ ਕੰਮ ਰਣਨੀਤਕ ਸੋਚ ਨੂੰ ਰਾਸ਼ਟਰੀ ਸਿੱਖਿਆ ਦਾ ਹਿੱਸਾ ਬਣਾਉਣਾ ਹੈ।”

ਬਦਲਦੀਆਂ ਸੁਰੱਖਿਆ ਚੁਣੌਤੀਆਂ ਦਾ ਹਵਾਲਾ ਦਿੰਦੇ ਹੋਏ, ਸਾਬਕਾ ਸੀਡੀਐਸ ਨੇ ਕੋਗਨੇਟਿਕ ਵਾਰਫੇਅਰ ਯੁੱਧ ਨੂੰ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਦੱਸਿਆ। ਉਨ੍ਹਾਂ ਕਿਹਾ ਕਿ ਡੀਪ ਫੇਕ, ਜਾਣਕਾਰੀਆਂ ‘ਚ ਹੇਰਾਫੇਰੀ, ਸੋਚ ਨੂੰ ਪ੍ਰਭਾਵਿਤ ਵਾਲੀਆਂ ਮੁਹਿੰਮਾਂ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਸਮਾਜਿਕ ਧਾਰਨਾਵਾਂ ਨੂੰ ਆਕਾਰ ਦੇਣ ਅਤੇ ਪ੍ਰਭਾਵਿਤ ਕਰਨ ਲਈ ਕੀਤੀ ਜਾ ਰਹੀ ਹੈ।

Read More: ਸੋਨੀਆ ਗਾਂਧੀ ਦੀ ਕਿਤਾਬ Belonging: A Journey of Love ਹੋਈ ਲਾਂਚ, ਬਾਜ਼ਾਰਾਂ ‘ਚ ਵਿਕਰੀ ਸ਼ੁਰੂ

ਵਿਦੇਸ਼

Scroll to Top